16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਐੱਨ.ਐੱਚ.ਐੱਸ. ਹਸਪਤਾਲ 'ਚ ਚੱਲ ਰਿਹਾ ਬੱਚਿਆਂ ਦਾ ਹੱਡੀ ਰੋਗ ਕੈਂਪ 15 ਤੱਕ ਵਧਾਇਆ

ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਐੱਮ. ਐੱਸ. ਲੋਹੀਆ) - ਐੱਨ.ਐੱਚ.ਐੱਸ. ਹਸਪਤਾਲ 'ਚ ਚੱਲ ਰਿਹਾ ਬੱਚਿਆਂ ਦੇ ਹੱਡੀ ਰੋਗ ਕੈਂਪ, ਜੋ ਕਿ ਪਹਿਲਾਂ 31 ਦਸੰਬਰ ਤੱਕ ਹੀ ਲਗਾਇਆ ਗਿਆ ਸੀ, ਹੁਣ ਉਹ 15 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ | ਹਸਪਤਾਲ ਦੇ ਡਾਇਰੈਕਟਰ ਅਤੇ ਸੀਨੀਅਰ ਓਰਥੋਪੀਡਿਕ ਸਰਜਨ ਡਾ. ਸ਼ੁਭਾਂਗ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਇਹ ਕੈਂਪ ਬੱਚਿਆਂ ਦੀ ਹੱਡੀਆਂ ਦੇ ਮਾਹਿਰ ਡਾ. ਸ਼ੀਨਮ ਬੰਸਲ ਦੀ ਦੇਖਰੇਖ ਹੇਠ ਚੱਲ ਰਿਹਾ ਹੈ | ਇਸ ਕੈਂਪ 'ਚ ਬੱਚਿਆਂ ਦੀ ਮੁਫ਼ਤ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਟੈਸਟ ਘੱਟ ਖ਼ਰਚੇ 'ਤੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਵੱਡੀ ਗਿਣਤੀ 'ਚ ਅਜਿਹੇ ਬੱਚੇ ਆ ਰਹੇ ਹਨ, ਜਿਨ੍ਹਾਂ ਨੂੰ ਤੁਰਨ 'ਚ ਦਿੱਕਤ, ਪੈਰ ਟੇਢੇ ਹੋਣਾ, ਗੋਡਿਆਂ ਦਾ ਟਕਰਾਉਣਾ , ਕਲੱਬਫੁੱਟ, ਸੇਰੇਬ੍ਰਲ ਪਾਲਸੀ, ਚੂਲੇ ਦੀ ਸਮੱਸਿਆ ਜਾਂ ਹੱਡੀਆਂ ਨਾਲ ਜੁੜੀ ਹੋਰ ਕੋਈ ਸਮੱਸਿਆ ਹੈ | ਡਾ. ਸ਼ੁਭਾਂਗ ਅਗਰਵਾਲ ਨੇ ਕਿਹਾ ਕਿ ਹਰ ਬੱਚੇ ਨੂੰ ਉਸ ਦੀ ਸਮੱਸਿਆ ਅਨੁਸਾਰ ਸਹੀ ਸਲਾਹ ਦਿੱਤੀ ਜਾ ਰਹੀ ਹੈ | ਡਾ. ਸ਼ੀਨਮ ਬੰਸਲ ਨੇ ਕਿਹਾ ਕਿ ਜੇ ਬੱਚਿਆਂ ਦੀਆਂ ਹੱਡੀਆਂ ਦੀ ਸਮੱਸਿਆ ਜਲਦੀ ਪਤਾ ਲੱਗ ਜਾਣ, ਤਾਂ ਮਾਪਿਆਂ ਨੂੰ ਆਪਣੇ ਬੱਚੇ ਲਈ ਸਹੀ ਫ਼ੈਸਲਾ ਕਰਨ 'ਚ ਮਦਦ ਮਿਲਦੀ ਹੈ ਅਤੇ ਅੱਗੇ ਚੱਲ ਕੇ ਬੱਚਿਆਂ ਨੂੰ ਵੱਡੀ ਪ੍ਰੇਸ਼ਾਨੀ ਨਹੀਂ ਆਉਂਦੀ |
ਪਿਛਲੀ ਖ਼ਬਰ ਬਾਬਾ ਅਵਤਾਰ ਸਿੰਘ ਸੁਰਸਿੰਘ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹੋਣਗੇ ਨਗਰ ਕੀਰਤਨ 'ਚ ਸ਼ਾਮਿਲ ਅਗਲੀ ਖ਼ਬਰ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਾ ਨੌਜਵਾਨ 100 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।