16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਰੇਲਵੇ ਕਰਮਚਾਰੀ ਦੇ ਕਮਰੇ 'ਚ ਵੜਿਆ ਟਰੱਕ

ਅਜੀਤ ਡੈਸਕ 01-01-2026
ਫਿਲੌਰ, 31 ਦਸੰਬਰ (ਵਿਪਨ ਗੈਰੀ)-ਫਿਲੌਰ ਤੋਂ ਨਕੋਦਰ ਰੋਡ 'ਤੇ ਸਥਿਤ ਹਰੀਪੁਰ ਫਾਟਕ 'ਤੇ ਇਕ ਗਾਜਰਾਂ ਨਾਲ ਭਰਿਆ ਟਰੱਕ ਪਲਟਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਨਕੋਦਰ ਤੋਂ ਲੁਧਿਆਣਾ ਵੱਲ ਜਾ ਰਿਹਾ ਇਕ ਗਾਜਰਾਂ ਦਾ ਭਰਿਆ ਟਰੱਕ ਧੁੰਦ ਸੰਘਣੀ ਹੋਣ ਕਾਰਨ ਰੇਲਵੇ ਕਰਮਚਾਰੀ ਦੇ ਬਣੇ ਸੁਰੱਖਿਆ ਕਮਰੇ ਵਿਚ ਜਾ ਵੜਿਆ ਹਾਲਾਂਕਿ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੇਲਵੇ ਵਿਭਾਗ ਦਾ ਕਮਰਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ | ਟਰੱਕ ਡਰਾਈਵਰ ਹਮੇਸ਼ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਮਗਰੋਂ ਵਿਭਾਗ ਵਲ਼ੋਂ ਕਰੇਨ ਬੁਲਾਈ ਗਈ ਅਤੇ ਟਰੱਕ ਨੂੰ ਕਮਰੇ ਤੋਂ ਬਾਹਰ ਲਿਆਂਦਾ ਗਿਆ | ਇਸ ਵਾਪਰੀ ਘਟਨਾ ਕਾਰਨ ਰੇਲਵੇ ਲਾਈਨ ਵੀ ਪ੍ਰਭਾਵਿਤ ਹੋਈ ਅਤੇ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |
ਪਿਛਲੀ ਖ਼ਬਰ ਬੱਸ ਸਟੈਂਡ ਮਹਿਤਪੁਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਫਿਲੌਰ ਹਾਈਵੇ 'ਤੇ 4 ਗੱਡੀਆਂ ਦੀ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।