ਬੁਲੇਟ ਮੋਟਰਸਾਈਕਲ ’ਤੇ ਪਟਾਕੇ ਪਾਉਣ ’ਤੇ ਸਾਢੇ 10 ਹਜ਼ਾਰ ਰੁਪਏ ਦਾ ਜੁਰਮਾਨਾ
ਕਾਲਾਂਵਾਲੀ/ਸਿਰਸਾ, 29 ਨਵੰਬਰ (ਭੁਪਿੰਦਰ ਪੰਨੀਵਾਲੀਆ)- ਟਰੈਫਿਕ ਪੁਲਿਸ ਕਾਲਾਂਵਾਲੀ ਨੇ ਉਨ੍ਹਾਂ ਸ਼ਰਾਰਤੀ ਅਨਸਰਾਂ ’ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਹੰਗਾਮਾ ਕਰਦੇ ਹਨ, ਜੋ ਆਵਾਜ਼ ਪ੍ਰਦੂਸ਼ਣ ਕਰਦੇ ਹਨ ਅਤੇ ਆਪਣੇ ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਚਲਾ ਕੇ ਜਨਤਾ ਨੂੰ ਪਰੇਸ਼ਾਨ ਕਰਦੇ ਹਨ। ਕਾਲਾਂਵਾਲੀ ਟਰੈਫਿਕ ਇੰਚਾਰਜ ਵੀਰਭਾਨ ਨੇ ਰੋੜੀ ਰੋਡ ’ਤੇ ਸੁਖਚੈਨ ਟੀ-ਪੁਆਇੰਟ ’ਤੇ ਨਾਕਾ ਲਗਾਇਆ ਅਤੇ ਇੱਕ ਵਿਅਕਤੀ ਨੂੰ ਆਪਣੀ ਬੁਲੇਟ ਮੋਟਰਸਾਈਕਲ ’ਤੇ ਪਟਾਕੇ ਚਲਾਉਣ ਲਈ 10,500 ਰੁਪਏ ਦਾ ਜੁਰਮਾਨਾ ਕੀਤਾ ਅਤੇ ਉਸਦਾ ਲਾਇਸੈਂਸ ਜ਼ਬਤ ਕਰ ਲਿਆ।
ਅਜੀਤ ਡੈਸਕ
30-11-2026