29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਇਸ ਸਾਲ ਅੰਤਰਰਾਸ਼ਟਰੀ ਵਪਾਰ ਮੇਲੇ ’ਚ 10 ਲੱਖ ਲੋਕ ਪੁੱਜੇ, ਟਿਕਟਾਂ ਦੀ ਵਿਕਰੀ ਨਾਲ ਆਮਦਨ ਵਧੀ

ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਬੀਤੇ ਦਿਨ ਸ਼ਾਮੀਂ ਸਮਾਪਤ ਹੋ ਗਿਆ।

ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਬੀਤੇ ਦਿਨ ਸ਼ਾਮੀਂ ਸਮਾਪਤ ਹੋ ਗਿਆ। ਇਸ ਮੇਲੇ ਦੌਰਾਨ ਤਕਰੀਬਨ 10 ਲੱਖ ਲੋਕ ਇਹ ਮੇਲਾ ਵੇਖਣ ਪੁੱਜੇ ਅਤੇ ਉਨ੍ਹਾਂ ਨੇ ਵੱਖ-ਵੱਖ ਰਾਜਾਂ ਦੇ ਮੰਡਪਾਂ ਤੋਂ ਖ਼ੂਬ ਖ਼ਰੀਦਦਾਰੀ ਕੀਤੀ ਅਤੇ ਲੋਕਾਂ ਨੇ ਵਿਸ਼ੇਸ਼ ਕਰ ਕੇ ਆਖ਼ਰੀ ਦਿਨ ਦਿੱਤੀ ਗਈ ਛੋਟ ਤੋਂ ਬਹੁਤ ਲਾਭ ਉਠਾਇਆ। ਮੇਲੇ ਵਿਚ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ 11 ਦੇਸ਼ਾਂ ਨੇ ਭਾਗੀਦਾਰੀ ਕੀਤੀ। ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹਸਤਸ਼ਿਲਪ, ਹੱਥ-ਕਢਾਈ, ਖੇਤਰੀ ਉਤਪਾਦ, ਖਾਣ-ਪਾਣ ਅਤੇ ਆਧੁਨਿਕ ਤਕਨੀਕ ਨੂੰ ਇਕ ਹੀ ਮੰਚ ’ਤੇ ਵੇਖਿਆ ਗਿਆ ਅਤੇ ਨਾਲ ਹੀ ਲੋਕਾਂ ਨੂੰ ਖ਼ਰੀਦਦਾਰੀ ਦਾ ਮੌਕਾ ਮਿਲਿਆ। ਇਸ ਮੇਲੇ ਵਿਚ ਟਿਕਟ ਵਿਕਰੀ ਨਾਲ ਹੋਣ ਵਾਲੀ ਆਮਦਨ ਵਿਚ ਤਕਰੀਬਨ 36 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸ ਵਪਾਰ ਮੇਲੇ ਵਿਚ 18 ਲੱਖ ਤੋਂ ਜ਼ਿਆਦਾ ਲੋਕ ਪੁੱਜੇ ਸਨ। ਮੇਲੇ ਵਿਚ ਪ੍ਰਵੇਸ਼ ਲਈ ਟਿਕਟ ਦੀ ਕੀਮਤ ਵਿਚ ਇਸ ਵਾਰ ਵਾਧਾ ਕੀਤਾ ਗਿਆ ਸੀ।
ਪਿਛਲੀ ਖ਼ਬਰ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ ਯੂਨੀਵਰਸਿਟੀ ਵਿਖੇ ਕੀਤਾ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਨਗਰ ਨਿਗਮ ਦੇ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਪ੍ਰਤੀ ਅਧਿਆਪਕ ਲੋਕਾਂ ਦੇ ਘਰ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।