29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਨਗਰ ਨਿਗਮ ਦੇ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਪ੍ਰਤੀ ਅਧਿਆਪਕ ਲੋਕਾਂ ਦੇ ਘਰ ਜਾਣਗੇ

ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਨਗਰ ਨਿਗਮ ਦੇ ਸਕੂਲਾਂ ਵਿਚ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਇਨ੍ਹਾਂ ਸਕੂਲਾਂ ਦੇ ਅਧਿਆਪਕ ਲੋਕਾਂ ਦੇ ਘਰ ਜਾ ਕੇ ਜਾਣਕਾਰੀ ਲੈਣਗੇ।

ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਨਗਰ ਨਿਗਮ ਦੇ ਸਕੂਲਾਂ ਵਿਚ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਇਨ੍ਹਾਂ ਸਕੂਲਾਂ ਦੇ ਅਧਿਆਪਕ ਲੋਕਾਂ ਦੇ ਘਰ ਜਾ ਕੇ ਜਾਣਕਾਰੀ ਲੈਣਗੇ। ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖ਼ਲੇ ਪ੍ਰਤੀ ਹੁਣ ਸਕੂਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਕੂਲਾਂ ਦੇ ਗੇਟ ’ਤੇ ਲੱਗੇ ਕਿਊ-ਆਰ. ਕੋਡ ਨੂੰ ਮੋਬਾਈਲ ਤੋਂ ਸਕੈਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਾਈ ਜਾ ਸਕੇਗੀ। ਇਸ ਯੋਜਨਾ ਪ੍ਰਤੀ ਸਿੱਖਿਆ ਸਮਿਤੀ ਦੇ ਪ੍ਰਧਾਨ ਯੋਗੇਸ਼ ਵਰਮਾ ਅਨੁਸਾਰ ਨਗਰ ਨਿਗਮ ਦੇ ਸਿੱਖਿਆ ਵਿਭਾਗ ਨੇ ‘ਸਕੂਲ ਚੱਲੋ’ ਮੁਹਿੰਮ ਅਧੀਨ ਇਹ ਨਵੀਂ ਵਿਵਸਥਾ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਪ੍ਰਤੀ ਨਿਰਦੇਸ਼ਕ (ਸਿੱਖਿਆ) ਵਲੋਂ ਇਕ ਸਰਕੂਲਰ ਜਾਰੀ ਵੀ ਕੀਤਾ ਗਿਆ ਹੈ, ਜਿਸ ਦੀ ਪਾਲਣਾ ਨਗਰ ਨਿਗਮ ਦੇ ਸਕੂਲਾਂ ਨੂੰ ਕਰਨੀ ਹੋਵੇਗੀ। ਵਰਨਣਯੋਗ ਹੈ ਕਿ ਦਿੱਲੀ ਵਿਚ ਪਿਛਲੇ ਦਿਨਾਂ ਤੋਂ ਨਗਰ ਨਿਗਮ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਇਸ ਗਿਣਤੀ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਇਸ ਸਾਲ ਅੰਤਰਰਾਸ਼ਟਰੀ ਵਪਾਰ ਮੇਲੇ ’ਚ 10 ਲੱਖ ਲੋਕ ਪੁੱਜੇ, ਟਿਕਟਾਂ ਦੀ ਵਿਕਰੀ ਨਾਲ ਆਮਦਨ ਵਧੀ ਅਗਲੀ ਖ਼ਬਰ ਦਿੱਲੀ ਦੇ ਸ਼ਾਲੀਮਾਰ ਬਾਗ ਵਿਖੇ ਹੁਨਰ ਦਾ ਨਵਾਂ ਕੇਂਦਰ ਹੋਵੇਗਾ ਵਿਕਸਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।