26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

50 ਕਰੋੜ ਦੀ ਅੰਮ੍ਰਿਤ-2 ਯੋਜਨਾ ਤਹਿਤ ਵਿਛ ਰਹੀ ਪਾਈਪਲਾਈਨ ਤੋਂ ‘ਟੀ-ਕੁਨੈਕਸ਼ਨ’ ਦੀ ਮੰਗ

ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੇਢ ਸਾਲ ਤੋਂ ਦੂਸ਼ਿਤ ਪੀਣ ਵਾਲੇ ਪਾਣੀ ਦੀ ਕਿੱਲਤ ਝੱਲ ਰਹੇ ਮਾਂਗੇਆਣਾ ਦੇ ਪਿੰਡ ਵਾਸੀਆਂ ਨੂੰ ਭਾਖੜਾ ਨਹਿਰ ਤੋਂ ਵਿਛਾਈ ਜਾ ਰਹੀ ਅੰਮ੍ਰਿਤ-2 ਪਾਈਪਲਾਈਨ ਵਿੱਚ ਸਮੱਸਿਆ ਦਾ ਹੱਲ ਨਜ਼ਰ ਆ ਰਿਹਾ ਹੈ। ਡੱਬਵਾਲੀ ਸ਼ਹਿਰ ਲਈ ਵਿਛਾਈ ਜਾ ਰਹੀ ਕਰੀਬ 28 ਇੰਚ ਚੌੜੀ ਪਾਈਪਲਾਈਨ ਤੋਂ ਪਿੰਡ ਨੂੰ ਛੋਟਾ ਕੁਨੈਕਸ਼ਨ ਦੇਣ ਦੀ ਮੰਗ ਤਹਿਤ ਪਿੰਡ ਵਾਸੀਆਂ ਨੇ ਅੱਜ ਧਰਨਾ ਸ਼ੁਰੂ ਕਰ ਦਿੱਤਾ।

ਅਜੀਤ ਡੈਸਕ 27-11-2026
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੇਢ ਸਾਲ ਤੋਂ ਦੂਸ਼ਿਤ ਪੀਣ ਵਾਲੇ ਪਾਣੀ ਦੀ ਕਿੱਲਤ ਝੱਲ ਰਹੇ ਮਾਂਗੇਆਣਾ ਦੇ ਪਿੰਡ ਵਾਸੀਆਂ ਨੂੰ ਭਾਖੜਾ ਨਹਿਰ ਤੋਂ ਵਿਛਾਈ ਜਾ ਰਹੀ ਅੰਮ੍ਰਿਤ-2 ਪਾਈਪਲਾਈਨ ਵਿੱਚ ਸਮੱਸਿਆ ਦਾ ਹੱਲ ਨਜ਼ਰ ਆ ਰਿਹਾ ਹੈ। ਡੱਬਵਾਲੀ ਸ਼ਹਿਰ ਲਈ ਵਿਛਾਈ ਜਾ ਰਹੀ ਕਰੀਬ 28 ਇੰਚ ਚੌੜੀ ਪਾਈਪਲਾਈਨ ਤੋਂ ਪਿੰਡ ਨੂੰ ਛੋਟਾ ਕੁਨੈਕਸ਼ਨ ਦੇਣ ਦੀ ਮੰਗ ਤਹਿਤ ਪਿੰਡ ਵਾਸੀਆਂ ਨੇ ਅੱਜ ਧਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਵਿਭਾਗ ਇਸ ਮੰਗ ਨੂੰ ਨੀਤੀਗਤ ਨਿਯਮਾਂ ਦੇ ਉਲਟ ਦੱਸ ਰਿਹਾ ਹੈ। ਸ਼ਹਿਰੀ ਯੋਜਨਾ ਦੀ ਪਾਈਪਲਾਈਨ ਤੋਂ ਰਾਹ ਵਿੱਚ ਕਿਸੇ ਪੇਂਡੂ ਖੇਤਰ ਨੂੰ ਕੁਨੈਕਸ਼ਨ ਦੇਣ ਦੀ ਵਿਵਸਥਾ ਨਹੀਂ ਹੈ। ਧਰਨਾਕਾਰੀ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੁਨੈਕਸ਼ਨ ਨਾ ਮਿਲਣ ਤੱਕ ਪਿੰਡ ਦੀ ਹੱਦ ’ਚੋਂ ਪਾਈਪ ਨਹੀਂ ਲੰਘਣ ਦਿੱਤੀ ਜਾਵੇਗੀ। ਧਰਨੇ ’ਤੇ ਬੈਠੇ ਪ੍ਰਿਤਪਾਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਕਰੀਬ ਡੇਢ ਸਾਲ ਤੋਂ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਹੈ। ਵਾਟਰ ਵਰਕਸ ਦੀਆਂ ਡਿੱਗੀਆਂ ਟੁੱਟੀਆਂ ਪਈਆਂ ਹਨ ਅਤੇ ਸਪਲਾਈ ਵਿੱਚ ਸਰਹਿੰਦ ਨਹਿਰ ਦਾ ਕਾਲਾ ਤੇ ਦੂਸ਼ਿਤ ਪਾਣੀ ਆ ਰਿਹਾ ਹੈ। ਪਿੰਡ ਵਾਸੀਆਂ ਨੇ ਖ਼ਦਸ਼ਾ ਜਤਾਇਆ ਕਿ ਗੰਦਾ ਪਾਣੀ ਪੀਣ ਨਾਲ ਪਿੰਡ ਵਿੱਚ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਪਾਈਪਲਾਈਨ ਪਿੰਡ ਦੇ ਵਾਟਰ ਵਰਕਸ ਅਤੇ ਖਾਲ ਤੋਂ ਮਹਿਜ਼ ਪੰਜ ਫੁੱਟ ਦੀ ਦੂਰੀ ਤੋਂ ਲੰਘ ਰਹੀ ਹੈ। ਅਜਿਹੇ ਵਿੱਚ ਵਾਟਰ ਵਰਕਸ ਨੂੰ ਛੋਟਾ ਕੁਨੈਕਸ਼ਨ ਦੇਣ ਨਾਲ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਕਰੀਬ 50 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਕੇਂਦਰ ਸਰਕਾਰ ਦੀ ਅੰਮ੍ਰਿਤ-2 ਸਕੀਮ ਤਹਿਤ ਉਚੇਚੇ ਡੱਬਵਾਲੀ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਹੈ। ਡੱਬਵਾਲੀ ਡਿਸਟ੍ਰੀਬਿਊਟਰੀ ਦੀ ਸੀਮਤ ਸਮਰੱਥਾ ਕਾਰਨ ਪਿੰਡ ਡਬਵਾਲੀ ਵਿੱਚ ਸਥਿਤ ਵਾਟਰ ਵਰਕਸ ਨੂੰ ਭਰਨ ਲਈ ਪੰਨੀਵਾਲਾ ਰੁਲਦੂ ਨੇੜੇ ਭਾਖੜਾ ਮੁੱਖ ਨਹਿਰ ਤੋਂ ਕਰੀਬ 15 ਕਿਲੋਮੀਟਰ ਲੰਬੀ ਅਤੇ 28 ਇੰਚ ਚੌੜੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਪ੍ਰਾਜੈਕਟ ਦਾ ਕਰੀਬ ਪੰਜ ਕਿਲੋਮੀਟਰ (35 ਫ਼ੀਸਦ) ਕੰਮ ਮੁਕੰਮਲ ਹੋ ਚੁੱਕਾ ਹੈ। ਫਿਲਹਾਲ ਪਾਈਪਲਾਈਨ ਵਿਛਾਉਣ ਦਾ ਕਾਰਜ ਮਾਂਗੇਆਣਾ ਤੋਂ ਪਿੱਛੇ ਚੱਲ ਰਿਹਾ ਹੈ ਅਤੇ ਇਸਦੇ ਅਗਾਮੀ ਪੰਜ-ਛੇ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਪਿੰਡ ਵਿਚ ਪਾਣੀ ਦੀ ਕੋਈ ਕਿੱਲਤ ਨਹੀਂ : ਐੱਸ.ਡੀ.ਓ. ਜਨ ਸਿਹਤ ਇੰਜਨੀਅਰਿੰਗ ਵਿਭਾਗ ਡੱਬਵਾਲੀ ਦੇ ਐੱਸ.ਡੀ.ਓ ਵਿਸ਼ਾਲ ਜਿਆਣੀ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਾਣੀ ਚੱਲਣ ’ਤੇ ਮਾਂਗੇਆਣਾ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਮਹਿਜ਼ ਪੰਜ-ਛੇ ਦਿਨਾਂ ਵਿੱਚ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ ਅਤੇ ਪਿੰਡ ਵਿੱਚ ਪਾਣੀ ਦੀ ਕੋਈ ਕਿੱਲਤ ਨਹੀਂ ਹੈ। ਉਨ੍ਹਾਂ ਪਿੰਡ ਵਾਸੀਆਂ ਦੀ ਮੰਗ ਨੂੰ ਤਕਨੀਕੀ ਪੱਖੋਂ ਨਿਯਮਾਂ ਦੇ ਉਲਟ ਦੱਸਿਆ ਹੈ।
ਪਿਛਲੀ ਖ਼ਬਰ ਕਰਮਚਾਰੀਆਂ ਦੀ ਦਿੱਲੀ ਰੋਸ ਰੈਲੀ ਦੇ ਸੰਬੰਧ ’ਚ ਹੋਈ ਮੀਟਿੰਗ ਅਗਲੀ ਖ਼ਬਰ ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ | ¸ਜੋਨ ਐਫ. ਕੈਨੇਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।