ਸੀਨੀਅਰ ਸੈਕੰਡਰੀ ਪ੍ਰੀਖਿਆਵਾਂ 3 ਮਾਰਚ ਅਤੇ ਸੈਕੰਡਰੀ ਪ੍ਰੀਖਿਆਵਾਂ 4 ਮਾਰਚ ਤੋਂ
ਰਤੀਆ, 26 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਸ਼ੰਕਰ ਲਾਲ ਧੂਪੜ ਅਤੇ ਸਕੱਤਰ ਦੀਪਕ ਬਾਬੂਲਾਲ ਕਰਵਾ ਵਲੋਂ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ ’ਚ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਾਲਾਨਾ ਪ੍ਰੀਖਿਆਵਾਂ 2027 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਰਤੀਆ, 26 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਸ਼ੰਕਰ ਲਾਲ ਧੂਪੜ ਅਤੇ ਸਕੱਤਰ ਦੀਪਕ ਬਾਬੂਲਾਲ ਕਰਵਾ ਵਲੋਂ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ ’ਚ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਾਲਾਨਾ ਪ੍ਰੀਖਿਆਵਾਂ 2027 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੋਵਾਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਮਾਰਚ 2027 ਦੇ ਪਹਿਲੇ ਹਫ਼ਤੇ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸ਼ਡਿਊਲ ਅਨੁਸਾਰ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 3 ਮਾਰਚ ਤੋਂ 8 ਅਪ੍ਰੈਲ ਜਦਕਿ 10ਵੀਂ ਦੀਆਂ 4 ਮਾਰਚ ਤੋਂ 26 ਮਾਰਚ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਉਕਤ ਪ੍ਰੀਖਿਆਵਾਂ ਲਈ ਵਿਸਤ੍ਰਿਤ ਵਿਸ਼ਾ-ਵਾਰ ਡੇਟਸ਼ੀਟਾਂ ਬਾਅਦ ’ਚ ਜਾਰੀ ਕੀਤੀਆਂ ਜਾਣਗੀਆਂ। 29 ਨਵੰਬਰ ਨੂੰ ਮੂਰਤੀ ਸਥਾਪਨਾ ਦਿਵਸ ਮਨਾਉਣ ਲਈ ਸ੍ਰੀ ਰਾਮਾਇਣ ਪਾਠ ਕਾਲਾਂਵਾਲੀ/ਸਿਰਸਾ, 26 ਨਵੰਬਰ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀ 28 ਨਵੰਬਰ ਨੂੰ ਮੂਰਤੀ ਸਥਾਪਨਾ ਦਿਵਸ ਮਨਾਉਣ ਲਈ ਖੂਹਵਾਲਾ ਬਾਜ਼ਾਰ ਸਥਿਤ ਸ਼੍ਰੀ ਤ੍ਰਿਵੇਣੀ ਬਾਲਾਜੀ ਮੰਦਰ ਵਿੱਚ ਰਾਮਾਇਣ ਦਾ ਪਾਠ ਕੀਤਾ ਜਾਵੇਗਾ। ਮੰਦਰ ਦੇ ਸੇਵਕ ਹੇਮੰਤ ਜੈਨ ਅਤੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਡਿਤ ਅਸ਼ਵਨੀ ਸ਼ਾਸਤਰੀ 28 ਨਵੰਬਰ ਨੂੰ ਰਾਮਾਇਣ ਦਾ ਪਾਠ ਕਰਨਗੇ। 29 ਨਵੰਬਰ ਨੂੰ ਸਵੇਰੇ 8 ਵਜੇ ਹਵਨ ਯੱਗ ਹੋਵੇਗਾ, ਜਿਸ ਤੋਂ ਬਾਅਦ ਰਾਮਾਇਣ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਸ਼ਾਮ ਦਾ ਕੀਰਤਨ ਹੋਵੇਗਾ ਜੋ ਦੇਰ ਰਾਤ ਤੱਕ ਜਾਰੀ ਰਹੇਗਾ।