24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ਵੱਡੇ’ ਚੌਟਾਲਾ ਦੀ ਸੰਘਰਸ਼ ਗਾਥਾ ਨੂੰ ਸਦੀਆਂ ਤੱਕ ਤਰੋਤਾਜ਼ਾ ਰੱਖੇਗਾ ਵਿਸ਼ਾਲ ਬੁੱਤ

ਡੱਬਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਸਿਆਸਤ ਦੀ ਧੁਰੀ ਰਹੇ ਸਾਬਕਾ ਮੁੱਖ ਮੰਤਰੀ ਮਰਹੂਮ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਸੰਘਰਸ਼ਾਂ ਦੀ ਗਾਥਾ ਨੂੰ ਹੁਣ ਉਨ੍ਹਾਂ ਦਾ ਵਿਸ਼ਾਲ ਬੁੱਤ ਸਦੀਆਂ ਤੱਕ ਤਰੋਤਾਜ਼ਾ ਰੱਖੇਗਾ। ਕਿਸਾਨਾਂ ਦੇ ਉੱਘੇ ਆਗੂ ਰਹੇ ‘ਵੱਡੇ’ ਚੌਟਾਲਾ ਦੀ 28 ਫੁੱਟ ਉੱਚਾ ਕਾਂਸੇ ਧਾਤੂ ਦਾ ਬੁੱਤ ਤੇਜਾਖੇੜਾ ਫਾਰਮ ਤੋਂ ਪਹਿਲਾਂ ਪਿੰਡ ਆਸਾਖੇੜਾ ਵਿੱਚ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ-ਵੇਅ ਨੇੜੇ ਟੀ-ਪੁਆਇੰਟ ‘ਤੇ 5 ਕਨਾਲ ਜ਼ਮੀਨ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ।

ਡੱਬਵਾਲੀ ਹਲਕੇ ਦੇ ਪਿੰਡ ਆਸਾਖੇੜਾ ਵਿੱਚ ਉਸਾਰੀ ਅਧੀਨ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਸਮਾਰਕ। 24-11-2026
ਡੱਬਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਸਿਆਸਤ ਦੀ ਧੁਰੀ ਰਹੇ ਸਾਬਕਾ ਮੁੱਖ ਮੰਤਰੀ ਮਰਹੂਮ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਸੰਘਰਸ਼ਾਂ ਦੀ ਗਾਥਾ ਨੂੰ ਹੁਣ ਉਨ੍ਹਾਂ ਦਾ ਵਿਸ਼ਾਲ ਬੁੱਤ ਸਦੀਆਂ ਤੱਕ ਤਰੋਤਾਜ਼ਾ ਰੱਖੇਗਾ। ਕਿਸਾਨਾਂ ਦੇ ਉੱਘੇ ਆਗੂ ਰਹੇ ‘ਵੱਡੇ’ ਚੌਟਾਲਾ ਦੀ 28 ਫੁੱਟ ਉੱਚਾ ਕਾਂਸੇ ਧਾਤੂ ਦਾ ਬੁੱਤ ਤੇਜਾਖੇੜਾ ਫਾਰਮ ਤੋਂ ਪਹਿਲਾਂ ਪਿੰਡ ਆਸਾਖੇੜਾ ਵਿੱਚ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ-ਵੇਅ ਨੇੜੇ ਟੀ-ਪੁਆਇੰਟ ‘ਤੇ 5 ਕਨਾਲ ਜ਼ਮੀਨ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਜੈਪੁਰ ਵਿੱਚ ਬਣਿਆ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਦਾ ਦੇਸ਼ ਭਰ ਵਿੱਚ ਸਥਾਪਤ ਹੋਣ ਵਾਲਾ ਪਹਿਲਾ ਬੁੱਤ ਹੋਵੇਗਾ। ਆਗਾਮੀ 20 ਦਸੰਬਰ ਨੂੰ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਇਸ ਦਾ ਉਦਘਾਟਨ ਕਰਨਗੇ। ਇਹ ਬੁੱਤ ਐਕਸਪ੍ਰੈਸ ਵੇਅ ਦੇ ਰਾਹਗੀਰਾਂ ਲਈ ਵੱਡੀ ਖਿੱਚ ਦਾ ਕੇਂਦਰ ਬਣਿਆ ਕਰੇਗਾ। ਇਹ ਬੁੱਤ ਸਰਵਿਸ ਰੋਡ ਦੇ ਪੱਧਰ ਤੋਂ ਕਰੀਬ 12 ਫੁੱਟ ਉੱਚੇ ਚਬੂਤਰੇ ‘ਤੇ ਸਥਾਪਤ ਕੀਤੀ ਜਾਵੇਗੀ। ਲਗਭਗ 15 ਗੁਣਾ 15 ਫੁੱਟ ਦੇ ਮੁੱਖ ਚਬੂਤਰੇ ‘ਤੇ ਮਰਹੂਮ ਚੌਟਾਲਾ ਪ੍ਰਸ਼ੰਸਕਾਂ ਲਈ ਪਰਿਕਰਮਾ ਮਾਰਗ ਵੀ ਬਣਾਇਆ ਗਿਆ ਹੈ, ਜਿਸ ਨੂੰ ਰਾਜਸਥਾਨ ਦੇ ਪ੍ਰਸਿੱਧ ਧੌਲਪੁਰ ਸਟੋਨ ਨਾਲ ਸਜਾਇਆ ਜਾਵੇਗਾ।ਸਮਾਰਕ ਨੂੰ ਸ਼ਾਨਦਾਰ ਦਿੱਖ ਦੇਣ ਲਈ ਪਿਛਲੇ ਪਾਸੇ ਗੋਲਾਈ ਵਿੱਚ 17 ਤੋਂ 18 ਫੁੱਟ ਉੱਚੇ ਅੱਠ ਵਿਸ਼ਾਲ ਪਿੱਲਰ ਬਣਾਏ ਜਾ ਰਹੇ ਹਨ। ਜਿਨ੍ਹਾਂ ਦੇ ਸਿਖਰ ‘ਤੇ ਤਿੰਨ ਤੋਂ ਚਾਰ ਫੁੱਟ ਚੌੜਾ ਵਿਸ਼ੇਸ਼ ਬੀਮ ਪਾਇਆ ਜਾਵੇਗਾ, ਜਿਸ ਨਾਲ ਸਮਾਰਕ ਦੀ ਸ਼ਾਨ ਹੋਰ ਵਧੇਗੀ। ਚੌਟਾਲਾ ਪਰਿਵਾਰ ਦੇ ਕਰੀਬੀ ਪ੍ਰਦੀਪ ਗੋਦਾਰਾ ਦੀ ਦੇਖ-ਰੇਖ ਹੇਠ ਕਾਰੀਗਰ ਦਿਨ-ਰਾਤ ਸਮਾਰਕ ਦੇ ਨਿਰਮਾਣ ਕਾਰਜ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ। ਚੌਟਾਲਾ ਪਰਿਵਾਰ ਦੇ ਮੈਂਬਰ ਅਤੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਨੇ ਦੱਸਿਆ ਕਿ ਚੌਟਾਲਾ ਸਾਹਿਬ ਦੀ ਦੂਜੀ ਬਰਸੀ ਮੌਕੇ 20 ਦਸੰਬਰ ਨੂੰ ਸਮਾਰਕ ਸਥਾਨ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਾਰਥਨਾ ਸਭਾ ਹੋਵੇਗੀ। ਇਸ ਮੌਕੇ ਸੂਬੇ ਭਰ ਤੋਂ ਕਿਸਾਨ, ਪਾਰਟੀ ਵਰਕਰ ਤੇ ਆਮ ਲੋਕ ਪੁੱਜ ਕੇ ਆਪਣੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਮਾਂਗੇ ਰਾਮ ਨੇ ਦਿਖਾਇਆ ਸਮਰਪਣ ਭਾਵ - ‘ਵੱਡੇ’ ਚੌਟਾਲਾ ਦੇ ਸਮਾਰਕ ਉਸਾਰੀ ਨਾਲ ਇੱਕ ਪੇਂਡੂ ਦਾ ਨਿਸਵਾਰਥ ਸਮਰਪਣ ਵੀ ਜੁੜਿਆ ਹੋਇਆ ਹੈ। ਇਨੈਲੋ ਦੇ ਕੌਮੀ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਦੱਸਿਆ ਕਿ ਐਕਸਪ੍ਰੈੱਸ-ਵੇਅ ਦੇ ਕਿਨਾਰੇ ਸਥਿਤ 5 ਕਨਾਲ ਜ਼ਮੀਨ ਪਿੰਡ ਆਸਾਖੇੜਾ ਦੇ ਸਾਬਕਾ ਸਰਪੰਚ ਤੇ ਜਨਨਾਇਕ ਚੌਧਰੀ ਦੇਵੀ ਲਾਲ ਦੇ ਨਿਸ਼ਠਾਵਾਨ ਪ੍ਰਸ਼ੰਸਕ ਮਾਂਗੇ ਰਾਮ ਦੀ ਸੀ। ਉਨ੍ਹਾਂ ਬਿਨਾਂ ਕਿਸੇ ਆਰਥਿਕ ਮੰਗ ਦੇ ਆਪਣੀ ਮਰਜ਼ੀ ਨਾਲ ਇਹ ਜ਼ਮੀਨ ਸਮਾਰਕ ਲਈ ਦੇ ਦਿੱਤੀ। ਚੌਟਾਲਾ ਨੇ ਦੱਸਿਆ ਕਿ ਮਾਂਗੇ ਰਾਮ ਦੇ ਇਸ ਸਮਰਪਣ ਦੇ ਸਨਮਾਨ ਵਜੋਂ ਉਨ੍ਹਾਂ ਪਿੰਡ ਆਸਾਖੇੜਾ ਵਿੱਚ ਬਦਲੇ ਵਿੱਚ ਉਸ ਨੂੰ ਇਸ ਤੋਂ ਵੱਧ ਜ਼ਮੀਨ ਦੇ ਦਿੱਤੀ ਹੈ।
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਨੇ ਜ਼ਿਲ੍ਹਾ ਯੁਵਕ ਮੇਲਾ ਵਿਚ ਨੁੱਕੜ ਨਾਟਕ ਮੁਕਾਬਲੇ ’ਚ ਕੀਤਾ ਦੂਜਾ ਸਥਾਨ ਪ੍ਰਾਪਤ ਅਗਲੀ ਖ਼ਬਰ ਡੀ.ਸੀ.ਐੱਮ.ਇੰਟਰਨੈਸ਼ਨਲ ਸਕੂਲ ਦੀ ‘ਕੈਟਾਲਿਸਿਸ’ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਨਵੀਆਂ ਖੋਜਾਂ ਦੀ ਪ੍ਰਤਿਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।