21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਾਂਸ ਦਾ ਬਣਿਆ ਫਰਨੀਚਰ ਕਰ ਰਿਹੈ ਲੋਕਾਂ ਨੂੰ ਆਕਰਸ਼ਿਤ

ਨਵੀਂ ਦਿੱਲੀ, 20 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਹਰ ਰਾਜ ਦੇ ਸਟਾਲਾਂ ਵਿਚ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਲੋਕ ਵੱਖ-ਵੱਖ ਰਾਜਾਂ ਦੇ ਬਣੇ ਉਤਪਾਦ ਖਰੀਦਣਾ ਪਸੰਦ ਕਰ ਰਹੇ ਹਨ।

ਅਜੀਤ ਡੈਸਕ 21-11-2026
ਨਵੀਂ ਦਿੱਲੀ, 20 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਹਰ ਰਾਜ ਦੇ ਸਟਾਲਾਂ ਵਿਚ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਲੋਕ ਵੱਖ-ਵੱਖ ਰਾਜਾਂ ਦੇ ਬਣੇ ਉਤਪਾਦ ਖਰੀਦਣਾ ਪਸੰਦ ਕਰ ਰਹੇ ਹਨ। ਹਾਲ ਨੰਬਰ 2 ਵਿਚ ਬਾਂਸ ਦਾ ਬਣਿਆ ਹੋਇਆ ਅਨੇਕ ਪ੍ਰਕਾਰ ਦਾ ਫਰਨੀਚਰ ਕਈ ਸਟਾਲਾਂ ’ਤੇ ਪਿਆ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਖ਼ਾਸ ਕਰਕੇ ਕੁਰਸੀਆਂ ਤੇ ਮੇਜ਼ਾਂ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਹਨ। ਬਿਹਾਰ ਦੇ ਮੰਡਪ ਵਿਚ ਇਕ ਔਰਤ ਕੱਪੜਿਆਂ ’ਤੇ ਰੰਗਾਂ ਦੇ ਨਾਲ ਕਲਾਕਾਰੀ ਕਰ ਰਹੀ ਹੈ ਅਤੇ ਕਈ ਤਰ੍ਹਾਂ ਦੇ ਵੱਖ-ਵੱਖ ਡਿਜ਼ਾਇਨਾਂ ਨੂੰ ਕੱਪੜਿਆਂ ’ਤੇ ਉਤਾਰਿਆ ਹੈ। ਇਸ ਤੋਂ ਇਲਾਵਾ ਲੋਕ ਇਸ ਕੋਲੋਂ ਆਪਣੀ ਮਨ ਪਸੰਦ ਦੇ ਡਿਜ਼ਾਇਨ ਵੀ ਕੱਪੜਿਆਂ ਦੇ ਬਣਵਾ ਰਹੇ ਹਨ। ਇਸ ਔਰਤ ਦੀ ਕਲਾ ਇੰਨੀ ਸਾਫ਼-ਸੁਥਰੀ ਹੈ ਕਿ ਇਸ ਦੇ ਬਣੇ ਡਿਜ਼ਾਇਨ ਬਹੁਤ ਆਕਰਸ਼ਿਤ ਹਨ। ਕਲਾ ਵਿਚ ਇੰਨੀ ਸਪੀਡ ਹੈ ਕਿ ਮਿੰਟਾਂ ਵਿਚ ਜੋ ਚਾਹੋ ਉਹ ਬਣਾ ਦਿੰਦੀ ਹੈ। ਇਸ ਨੇ ‘ਅਜੀਤ’ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ 4-5 ਸਾਲ ਤੋਂ ਇਹ ਕੰਮ ਕਰ ਰਹੀ ਹੈ ਅਤੇ ਲੋਕਾਂ ਵਲੋਂ ਉਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਵੱਡੀਆਂ-ਵੱਡੀਆਂ ਪ੍ਰਦਰਸ਼ਨੀਆਂ ਵਿਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ।
ਪਿਛਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਹੋਏ ਸਖ਼ਤ ਕਾਰਵਾਈ-ਮਲਸੀਆਂ ਅਗਲੀ ਖ਼ਬਰ ਪੁਲਿਸ ਨੇ ਦੋ ਝਪਟਮਾਰਾਂ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।