ਜਨਮ ਸ਼ਤਾਬਦੀ ਸੰਬੰਧੀ ਤਿੰਨ ਰੋਜ਼ਾ ਗੁਰਮਤਿ ਸਮਾਗਮ, ਮਹੱਲਾ ਅਤੇ ਖ਼ਾਲਸਾਈ ਖੇਡਾਂ ਦਾ ਆਯੋਜਨ
ਇੰਦੌਰ 2 ਨਵੰਬਰ (ਰਤਨਜੀਤ ਸਿੰਘ ਸ਼ੈਰੀ) – ਸ਼ਹੀਦ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਜਨਮ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰੂ ਰਾਮਦਾਸ ਜੀ ਸਹਾਇ ਸੇਵਾ ਟਰੱਸਟ, ਇੰਦੌਰ ਵੱਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮ, ਮਹੱਲਾ ਅਤੇ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ । ਸਮਾਗਮ ਦੌਰਾਨ ਸ੍ਰੀ ਅਖੰਡ ਪਾਠ , ਅਖੰਡ ਜਪੁਜੀ ਸਾਹਿਬ ਅਤੇ ਗੁਰਮਤਿ ਦੀਵਾਨ ਸਜਾਏ ਗਏ।
ਇੰਦੌਰ 2 ਨਵੰਬਰ (ਰਤਨਜੀਤ ਸਿੰਘ ਸ਼ੈਰੀ) – ਸ਼ਹੀਦ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਜਨਮ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰੂ ਰਾਮਦਾਸ ਜੀ ਸਹਾਇ ਸੇਵਾ ਟਰੱਸਟ, ਇੰਦੌਰ ਵੱਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮ, ਮਹੱਲਾ ਅਤੇ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ । ਸਮਾਗਮ ਦੌਰਾਨ ਸ੍ਰੀ ਅਖੰਡ ਪਾਠ , ਅਖੰਡ ਜਪੁਜੀ ਸਾਹਿਬ ਅਤੇ ਗੁਰਮਤਿ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਅਤੇ ਹੋਰ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ।ਦੀਵਾਨਾਂ ਦੀ ਸਮਾਪਤੀ ਉਪਰੰਤ ਖਾਲਸਾਈ ਖੇਡਾਂ, ਘੋੜ ਦੌੜ ਅਤੇ ਮਹੱਲਾ ਖੇਡਣ ਦਾ ਵਿਸ਼ੇਸ਼ ਪ੍ਰੋਗਰਾਮ ਵੀ ਰੱਖਿਆ ਗਿਆ । ਇਸ ਮੌਕੇ ’ਤੇ ਸਿੱਖ ਜੰਗਜੂ ਵਿਰਸੇ, ਸਿੱਖ ਸ਼ਸਤਰ ਕਲਾ ਅਤੇ ਖਾਲਸਾਈ ਰਵਾਇਤਾਂ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਗੁਰਦੁਆਰਾ ਖਾਲਸਾ ਬਾਗ ਤੇ ਸਕੱਤਰ ਸ. ਦਵਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਗੁਰਮਤਿ ਸਮਾਗਮ ਦੇ ਨਾਲ ਪੁਰਾਤਨ ਸ਼ਸਤ੍ਰ ਕਲਾ ਦੇ ਦਰਸ਼ਨ ਇਕ ਨਾਲ ਦੇਖਣ ਦਾ ਸੁਭਾਗ ਸੰਗਤਾਂ ਮਿਲਿਆ ਹੈ । ਇਸ ਵਿੱਚ ਕਥਾਕਾਰ ਗਿਆਨੀ ਸ਼ੇਰ ਸਿੰਘ ਨੇ ਤਿੰਨ ਦਿਨ ਤਕ ਗੁਰ ਇਤਿਹਾਸ ਦੇ ਚੋਣਵੇਂ ਅਧਿਆਏ ਸਾਂਝੇ ਕੀਤੇ । ਭਾਈ ਅਜੈ ਸਿੰਘ ਰਬਾਬੀ ਨੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ । ਬਾਬਾ ਘੋਲਾ ਸਿੰਘ ਕਾਰ ਸੇਵਾ ਸਰਹਾਲੀ ਸਾਹੇਬ ,ਬਾਬਾ ਅਮਰੀਕ ਸਿੰਘ , ਬਾਬਾ ਸੁਲੱਖਣ ਸਿੰਘ , ਸ ਜਸਵਿੰਦਰ ਸਿੰਘ ਅਰਨੇਜਾ ਤੇ ਸ ਜਸਬੀਰ ਸਿੰਘ ਗਾਂਧੀ ਦੇ ਯਤਨਾਂ ਸਦਕਾ ਸੰਗਤਾ ਨੇ ਗੁਰਮਤਿ ਸਮਾਗਮ ਤੇ ਖਾਲਸਾਈ ਖੇਡਾਂ ਦਾ ਆਨੰਦ ਮਾਣਿਆ