01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੀਵਾਲੀ ਮੌਕੇ ਸਦਰ ਬਾਜ਼ਾਰ ’ਚ ਲੱਗੀ ਭੀੜ

ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਏਸ਼ੀਆ ਦੇ ਸਭ ਤੋਂ ਵੱਡੇ ਸਦਰ ਬਾਜ਼ਾਰ ਵਿਚ ਇਨ੍ਹਾਂ ਦਿਨਾਂ ਵਿਚ ਇੰਨੀ ਭੀੜ ਹੈ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈ ਕਿਉਂਕਿ ਲੋਕ ਦੀਵਾਲੀ ਦੇ ਤਿਉਹਾਰ ਪ੍ਰਤੀ ਖੂਬ ਖ੍ਰੀਦਦਾਰੀ ਕਰ ਰਹੇ ਹਨ।

ਅਜੀਤ ਡੈਸਕ 01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਏਸ਼ੀਆ ਦੇ ਸਭ ਤੋਂ ਵੱਡੇ ਸਦਰ ਬਾਜ਼ਾਰ ਵਿਚ ਇਨ੍ਹਾਂ ਦਿਨਾਂ ਵਿਚ ਇੰਨੀ ਭੀੜ ਹੈ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈ ਕਿਉਂਕਿ ਲੋਕ ਦੀਵਾਲੀ ਦੇ ਤਿਉਹਾਰ ਪ੍ਰਤੀ ਖੂਬ ਖ੍ਰੀਦਦਾਰੀ ਕਰ ਰਹੇ ਹਨ। ਸਦਰ ਬਾਜ਼ਾਰ ਥੋਕ ਬਾਜ਼ਾਰ ਹੈ ਅਤੇ ਇੱਥੇ ਸਾਰਾ ਸਾਮਾਨ ਸਸਤੇ ਰੇਟ ਵਿਚ ਮਿਲ ਰਿਹਾ ਹੈ। ਇਸ ਬਾਜ਼ਾਰ ਵਿਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਲੋਕ ਖ੍ਰੀਦਦਾਰੀ ਕਰਨ ਆ ਰਹੇ ਹਨ। ਇਸ ਬਾਜ਼ਾਰ ਦੀਆਂ ਸੜਕਾਂ ਦੇ ਦੋਵੇਂ ਪਾਸੇ ਅਤੇ ਵਿਚਕਾਰ ਪਟੜੀ ’ਤੇ ਛੋਟੇ-ਮੋਟੇ ਦੁਕਾਨਦਾਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਗਿਫਟ ਆਈਟਮਾਂ ਰੱਖੀਆਂ ਹੋਈਆਂ ਹਨ। ਜੋ ਲੋਕ ਪੈਦਲ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਰਸਤਾ ਨਹੀਂ ਮਿਲ ਰਿਹਾ। ਇਸ ਭੀੜ-ਭੜੱਕੇ ਦਾ ਲਾਭ ਜੇਬ ਕਤਰੇ ਵੀ ਉਠਾ ਰਹੇ ਹਨ ਅਤੇ ਇੱਥੇ ਆਉਣ ਵਾਲੇ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ। ਸਦਰ ਬਾਜ਼ਾਰ ਦੇ ਵਪਾਰੀ ਦਿੱਲੀ ਪੁਲਿਸ ਅਤੇ ਨਗਰ ਨਿਗਮ ਨੂੰ ਕਈ ਵਾਰ ਲਿਖਤੀ ਤੌਰ ’ਤੇ ਸ਼ਿਕਾਇਤਾਂ ਵੀ ਕਰ ਚੁੱਕੇ ਹਨ ਪ੍ਰੰਤੂ ਫਿਰ ਵੀ ਕੋਈ ਅਸਰ ਨਹੀਂ ਹੋਇਆ। ਸਦਰ ਬਾਜ਼ਾਰ ਦੀਆਂ ਵਪਾਰੀ ਐਸੋਸੀਏਸ਼ਨਾਂ ਨਿੱਜੀ ਤੌਰ ’ਤੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਚੁੱਕੀਆਂ ਹਨ ਪ੍ਰੰਤੂ ਸਮੱਸਿਆਵਾਂ ਉਵੇਂ ਹੀ ਹਨ।
ਪਿਛਲੀ ਖ਼ਬਰ ਸਰਨਾ ਦੀ ਅਗਵਾਈ ’ਚ ਵਫ਼ਦ ਨੇ ਪਾਕਿਸਤਾਨੀ ਸਫ਼ੀਰ ਸਾਦ ਅਹਿਮਦ ਵੜੈਚ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ 5 ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।