29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾਚੌਥ ਦੇ ਤਿਉਹਾਰ ਮੌਕੇ ਸਜੇ ਬਾਜ਼ਾਰ

ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਕਰਵਾਚੌਥ ਦੇ ਤਿਉਹਾਰ ਪ੍ਰਤੀ ਦਿੱਲੀ ਦੇ ਬਾਜ਼ਾਰਾਂ ਵਿਚ ਖੂਬ ਰੌਣਕ ਮੇਲਾ ਲੱਗਿਆ ਹੋਇਆ ਹੈ ਅਤੇ ਦੁਕਾਨਾਂ ਸਾਮਾਨ ਦੇ ਨਾਲ ਖੂਬ ਸਜੀਆਂ ਹੋਈਆਂ ਹਨ।

ਅਜੀਤ ਡੈਸਕ 29-10-2026
ਨਵੀਂ ਦਿੱਲੀ, 28 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਕਰਵਾਚੌਥ ਦੇ ਤਿਉਹਾਰ ਪ੍ਰਤੀ ਦਿੱਲੀ ਦੇ ਬਾਜ਼ਾਰਾਂ ਵਿਚ ਖੂਬ ਰੌਣਕ ਮੇਲਾ ਲੱਗਿਆ ਹੋਇਆ ਹੈ ਅਤੇ ਦੁਕਾਨਾਂ ਸਾਮਾਨ ਦੇ ਨਾਲ ਖੂਬ ਸਜੀਆਂ ਹੋਈਆਂ ਹਨ। ਔਰਤਾਂ ਵਲੋਂ ਕਰਵਾਚੌਥ ਦੇ ਸਾਮਾਨ ਦੀ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਬਾਜ਼ਾਰਾਂ ਵਿਚ ਥਾਂ-ਥਾਂ ’ਤੇ ਮਹਿੰਦੀ ਲਗਾਉਣ ਵਾਲੇ ਬੈਠੇ ਹਨ ਅਤੇ ਇਨ੍ਹਾਂ ਤੋਂ ਔਰਤਾਂ ਆਪਣੇ ਹੱਥਾਂ ’ਤੇ ਮਹਿੰਦੀ ਲਗਵਾ ਰਹੀਆਂ ਹਨ। ਔਰਤਾਂ ਬਾਜ਼ਾਰ ਵਿਚੋਂ ਰੰਗ-ਬਰੰਗੀਆਂ ਚੂੜੀਆਂ, ਪੂਜਾ ਦੀਆਂ ਥਾਲੀਆਂ, ਸੂਟ, ਸਾੜੀਆਂ ਤੇ ਹਾਰ ਸ਼ਿੰਗਾਰ ਦਾ ਸਾਮਾਨ ਖਰੀਦ ਰਹੀਆਂ ਹਨ। ਮਹਿੰਦੀ ਲਗਾਉਣ ਵਾਲਿਆਂ ਦੀ ਇਨ੍ਹਾਂ ਦਿਨਾਂ ਵਿਚ ਖੂਬ ਚਾਂਦੀ ਹੋ ਰਹੀ ਹੈ ਅਤੇ ਮਹਿੰਦੀ ਲਗਾਉਣ ਵਾਲੀਆਂ ਔਰਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬਿਊਟੀ ਪਾਰਲਰਾਂ ’ਤੇ ਵੀ ਖੂਬ ਭੀੜ ਹੋ ਰਹੀ ਹੈ। ਕੁੱਝ ਬਿਊਟੀ ਪਾਰਲਰ ਵਾਲਿਆਂ ਦੇ ਤਿਉਹਾਰਾਂ ਤੋਂ ਪਹਿਲਾਂ ਹੀ ਬਿਊਟੀ ਪੈਕੇਜ ਲਿਆ ਹੋਇਆ ਹੈ। ਆਰਟੀਫੀਸ਼ੀਅਲ (ਨਕਲੀ) ਜਵੈਲਰੀ ਦੀਆਂ ਦੁਕਾਨਾਂ ’ਤੇ ਵੀ ਔਰਤਾਂ ਇਸ ਦੀ ਖੂਬ ਖਰੀਦਦਾਰੀ ਕਰ ਰਹੀਆਂ ਹਨ।
ਪਿਛਲੀ ਖ਼ਬਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਸ਼ਾ ਵਿਰੋਧੀ ਸੈੱਲ ਵਲੋਂ ਔਰਤ ਕੋਲੋਂ ਸਮੈਕ ਦੀਆਂ 44 ਪੁੜੀਆਂ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।