21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪ੍ਰੋਗਰਾਮ ਵਿਚ ਤੇਜਿੰਦਰ ਕੌਰ ਆਪਣੇ ਵਿਚਾਰ ਰੱਖਦੀ ਹੋਈ। ਨਾਲ ਹਾਜ਼ਰ ਡਾ. ਵਨੀਤਾ ਤੇ ਹੋਰ। ਪੁਸਤਕ ‘ਵੈਤਰਨੀ’ ’ਤੇ ਹੋਈ ਗੋਸ਼ਟੀ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਅਤੇ ਅਦਾਰਾ ਸ਼ਬਦ ਗੋਸਟ ਵਲੋਂ ਕਵੀ ਸੁਰਖਾਬ ਦੀ ਕਾਵਿ ਪੁਸਤਕ ‘ਵੈਤਰਨੀ’ ’ਤੇ ਗੋਸ਼ਟੀ ਹੋਈ, ਜਿਸ ਦੀ ਪ੍ਰਧਾਨਗੀ ਡਾ.

ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਅਤੇ ਅਦਾਰਾ ਸ਼ਬਦ ਗੋਸਟ ਵਲੋਂ ਕਵੀ ਸੁਰਖਾਬ ਦੀ ਕਾਵਿ ਪੁਸਤਕ ‘ਵੈਤਰਨੀ’ ’ਤੇ ਗੋਸ਼ਟੀ ਹੋਈ, ਜਿਸ ਦੀ ਪ੍ਰਧਾਨਗੀ ਡਾ. ਵਨੀਤਾ ਅਤੇ ਡਾ. ਮਨੀਸ਼ ਕੁਮਾਰ ਨੇ ਕੀਤੀ। ਤੇਜਿੰਰਦ ਕੌਰ ਨੇ ਇਸ ਮੌਕੇ ਕਿਹਾ ਕਿ ਇਹ ਪੁਸਤਕ ਦਾਰਸ਼ਨਿਕ ਵਿਸ਼ਿਆਂ ਨੂੰ ਮੁਖ਼ਾਤਿਬ ਹੈ, ਜਿਸ ਵਿਚ ਹਿੰਦੁਸਤਾਨੀ ਮਿਥ ਪਰੰਪਰਾ ਦੇ ਅਰਥਾਂ ਨੂੰ ਵਰਤਵਾਨ ਦੇ ਪ੍ਰਸੰਗ ਵਿਚ ਵਿਆਖਿਆ ਕੀਤੀ ਗਈ ਹੈ। ਵਿਦਿਆਰਥਣ ਅਸ਼ਵਜੀਤ ਕੌਰ ਨੇ ਇਸ ਪੁਸਤਕ ’ਤੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ। ਪ੍ਰੋ: ਰਵੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਪੀੜ੍ਹੀ ਦੇ ਖੋਜੀ ਵਿਦਿਆਰਥੀਆਂ ਨੂੰ ਮੌਕਾ ਪ੍ਰਦਾਨ ਕਰਵਾਇਆ ਜਾ ਸਕੇ।
ਪਿਛਲੀ ਖ਼ਬਰ ਪੁਲਿਸ ਵਲੋਂ ਫੜੇ ਗਏ ਦੋਸ਼ੀ। ਕਤਲ ਕੇਸ ਵਿਚ ਪੁਲਿਸ ਨੇ 6 ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਦੀਵਾਲੀ ਦੀ ਖਰੀਦਦਾਰੀ ਕਰਨ ਬਾਜ਼ਾਰਾਂ ’ਚ ਪਹੁੰਚੇ ਗਾਹਕਾਂ ਨੂੰ ਪਾਰਕਿੰਗ ਸੰਬੰਧੀ ਆ ਰਹੀ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।