21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੀਵਾਲੀ ਦੀ ਖਰੀਦਦਾਰੀ ਕਰਨ ਬਾਜ਼ਾਰਾਂ ’ਚ ਪਹੁੰਚੇ ਗਾਹਕਾਂ ਨੂੰ ਪਾਰਕਿੰਗ ਸੰਬੰਧੀ ਆ ਰਹੀ ਸਮੱਸਿਆ

ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਦਿੱਲੀ ਦੇ ਬਾਜ਼ਾਰਾਂ ਵਿਚ ਖਰੀਦਦਾਰ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਦੁਕਾਨਾਂ ਵੀ ਸਜੀਆਂ ਹੋਈਆਂ ਹਨ।

ਅਜੀਤ ਡੈਸਕ 22-10-2026
ਨਵੀਂ ਦਿੱਲੀ, 21 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਦਿੱਲੀ ਦੇ ਬਾਜ਼ਾਰਾਂ ਵਿਚ ਖਰੀਦਦਾਰ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਦੁਕਾਨਾਂ ਵੀ ਸਜੀਆਂ ਹੋਈਆਂ ਹਨ। ਗਾਹਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਜੋ ਆ ਰਹੀ ਹੈ ਕਿ ਉਹ ਆਪਣੀਆਂ ਗੱਡੀਆਂ ਕਿਥੇ ਪਾਰਕ ਕਰਨ ਕਿਉਂਕਿ ਇਸ ਤਰ੍ਹਾਂ ਬਿਨਾਂ ਪਾਰਕਿੰਗ ਤੋਂ ਖੜ੍ਹੀਆਂ ਗੱਡੀਆਂ ਨੂੰ ਟਰੈਫਿਕ ਪੁਲਿਸ ਚੁੱਕ ਕੇ ਲੈ ਜਾਂਦੀ ਹੈ। ਦਿੱਲੀ ਦੇ ਸਦਰ ਬਾਜ਼ਾਰ, ਚਾਂਦਨੀ ਚੌਕ, ਸਰੋਜਨੀ ਨਗਰ, ਲਾਜਪਤ ਨਗਰ, ਨਹਿਰੂ ਪੈਲੇਸ, ਕਨਾਟ ਪੈਲੇਸ, ਕੀਰਤੀ ਨਗਰ, ਤਿਲਕ ਨਗਰ, ਕ੍ਰਿਸ਼ਨਾ ਨਗਰ, ਗਾਂਧੀ ਨਗਰ ਦੇ ਬਾਜ਼ਾਰਾਂ ਦੇ ਵਿਚ ਗੱਡੀਆਂ ਖੜਾਉਣ ਦੇ ਲਈ ਥਾਂ ਦੀ ਵੱਡੀ ਘਾਟ ਹੈ, ਜਿਸ ਕਰਕੇ ਗਾਹਕਾਂ ਨੂੰ ਸੋਚਣਾ ਪੈ ਰਿਹਾ ਹੈ। ਕੁਝ ਗਾਹਕਾਂ ਆਨਲਾਈਨ ਵੀ ਖਰੀਦਦਾਰੀ ਕਰ ਰਹੇ ਹਨ। ਦਿੱਲੀ ਤੇ ਐਨ. ਸੀ. ਆਰ. ਦੇ ਵਿਚ ਰਹਿਣ ਵਾਲੇ ਲੋਕ ਦੀਵਾਲੀ ਦੇ ਮੌਕੇ ’ਤੇ ਕੱਪੜੇ, ਇਲੇਕਟ੍ਰਾਨਿਕ ਸਾਮਾਨ, ਸਾਜਾਵਟੀ ਸਾਮਾਨ , ਫਰਨੀਚਰ ਤੇ ਗਿਫ਼ਟਾਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ। ਇਨ੍ਹਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਨਲਾਈਨ ਦੁਆਰਾ ਸਾਮਾਨ ਦੀ ਖਰੀਦਦਾਰੀ ਦਾ ਉਨ੍ਹਾਂ ਦੇ ਕਾਰੋਬਾਰ ’ਤੇ ਕਾਫੀ ਅਸਰ ਪਿਆ। ਉਨ੍ਹਾਂ ਨੂੰ ਇਸ ਦੀਵਾਲੀ ’ਤੇ ਚੰਗੀ ਵਿਕਰੀ ਹੋਣ ਦੀ ਉਮੀਦ ਬਣੀ ਹੋਈ ਹੈ।
ਪਿਛਲੀ ਖ਼ਬਰ ਪ੍ਰੋਗਰਾਮ ਵਿਚ ਤੇਜਿੰਦਰ ਕੌਰ ਆਪਣੇ ਵਿਚਾਰ ਰੱਖਦੀ ਹੋਈ। ਨਾਲ ਹਾਜ਼ਰ ਡਾ. ਵਨੀਤਾ ਤੇ ਹੋਰ। ਪੁਸਤਕ ‘ਵੈਤਰਨੀ’ ’ਤੇ ਹੋਈ ਗ... ਅਗਲੀ ਖ਼ਬਰ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਾਉਣ ਦਾ ਉਪਰਾਲਾ ਕੀਤਾ ਜਾਵੇਗਾ - ਰਸ਼ਮੀਤ ਕੌਰ ਬਿੰਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।