17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੀ.ਡੀ.ਐਲ.ਯੂ. ’ਚ ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ

ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਤੇ ਯੂਨੀਵਰਸਿਟੀ ਸਕੂਲ ਫਾਰ ਗ੍ਰੈਜੂਏਟ ਸਟੱਡੀਜ਼ (ਯੂ. ਐਸ.

ਅਜੀਤ ਡੈਸਕ 17-10-2026
ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਤੇ ਯੂਨੀਵਰਸਿਟੀ ਸਕੂਲ ਫਾਰ ਗ੍ਰੈਜੂਏਟ ਸਟੱਡੀਜ਼ (ਯੂ. ਐਸ. ਜੀ. ਐਸ.) ਦੇ ਸਾਂਝੇ ਪ੍ਰਬੰਧ ਹੇਠ ਵਿਸ਼ਵ ਭੋਜਨ ਦਿਵਸ ਦੇ ਮੌਕੇ ’ਤੇ ਪੋਸ਼ਣ ਤੇ ਸਿਹਤ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਸੰਤੁਲਿਤ ਖੁਰਾਕ, ਪੌਸ਼ਟਿਕ ਭੋਜਨ, ਭੋਜਨ ਸੁਰੱਖਿਆ ਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਅਕਾਦਮਿਕ ਮਾਮਲਿਆਂ ਦੇ ਡੀਨ, ਪ੍ਰੋ. ਸੁਸ਼ੀਲ ਕੁਮਾਰ ਨੇ ਪੋਸ਼ਣ ਅਤੇ ਸਿਹਤ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸਿਰਫ਼ ਲੋੜੀਂਦੀ ਭੋਜਨ ਉਪਲਬਧਤਾ ਦੀ ਹੀ ਲੋੜ ਨਹੀਂ ਹੈ ਸਗੋਂ ਭੋਜਨ ਪੌਸ਼ਟਿਕ, ਸੁਰੱਖਿਅਤ ਤੇ ਸੰਤੁਲਿਤ ਹੋਣਾ ਵੀ ਜ਼ਰੂਰੀ ਹੈ। ਇਸ ਮੌਕੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੀ ਚੇਅਰਪਰਸਨ ਪ੍ਰੋ. ਸੰਜੂ ਬਾਲਾ ਢੁੱਲ ਨੇ ਸੰਤੁਲਿਤ ਖੁਰਾਕ, ਪੋਸ਼ਣ ਸੰਬੰਧੀ ਜਾਗਰੂਕਤਾ ਤੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ’ਤੇ ਚਾਨਣਾ ਪਾਇਆ। ਫੂਡ ਸਾਇੰਸ ਵਿਭਾਗ ਦੀ ਪ੍ਰੋਫੈਸਰ ਤੇ ਯੁਵਾ ਭਲਾਈ ਨਿਰਦੇਸ਼ਕ ਡਾ. ਮੰਜੂ ਨਹਿਰਾ ਨੇ ਸਮਾਜਿਕ ਜਾਗਰੂਕਤਾ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ ਤੇ ਢੁਕਵੇਂ ਭੋਜਨ ਦੀ ਵਰਤੋਂ ਅਤੇ ਨਵੀਨਤਾ ਰਾਹੀਂ ਭਵਿੱਖ ਦੀਆਂ ਭੋਜਨ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਵਲੋਂ ਸੇਵਾ ਸੰਕਲਪ ਅਭਿਆਨ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਦਾ ਸ... ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਵਿਦਿਆਰਥੀ ਦੀ ਨਵੀਨਤਾਕਾਰੀ ਪ੍ਰਾਜੈਕਟ ਦੀ ਆਈਡੀਆਥੌਨ-2026 ਦੇ ਫਾਈਨਲ ਰਾਊਂਡ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।