17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਵਿਦਿਆਰਥੀ ਦੀ ਨਵੀਨਤਾਕਾਰੀ ਪ੍ਰਾਜੈਕਟ ਦੀ ਆਈਡੀਆਥੌਨ-2026 ਦੇ ਫਾਈਨਲ ਰਾਊਂਡ ਲਈ ਚੋਣ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਆਈਡੀਆਥੌਨ-2026 ਦੇ ਤਹਿਤ ਹਰਿਆਣਾ ਸਰਕਾਰ ਦੀ ਨਵੀਨਤਾ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੀ ਇਕ ਪਹਿਲ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਕੰਪਿਊਟਰ ਇੰਜੀਨੀਅਰਿੰਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਪਵਨ ਕੁਮਾਰ ਗਿਰੀ ਦੇ ਨਵੀਨਤਾਕਾਰੀ ਪ੍ਰਾਜੈਕਟ ‘ਕ੍ਰਿਸ਼ੀ-ਦ੍ਰਿਸ਼ਟੀ’ ਨੂੰ ਹਰਿਆਣਾ ਰਾਜ ਤਕਨੀਕੀ ਸਿੱਖਿਆ ਬੋਰਡ ਤੇ ਹਰਿਆਣਾ ਹੁਨਰ ਵਿਕਾਸ ਮਿਸ਼ਨ ਦੁਆਰਾ ਅੰਤਿਮ ਦੌਰ ਲਈ ਚੁਣਿਆ ਗਿਆ ਹੈ। ਮੁਕਾਬਲੇ ਦਾ ਅੰਤਿਮ ਦੌਰ 16 ਤੇ 17 ਅਕਤੂਬਰ ਨੂੰ ਐਚ.

ਅਜੀਤ ਡੈਸਕ 17-10-2026
ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਆਈਡੀਆਥੌਨ-2026 ਦੇ ਤਹਿਤ ਹਰਿਆਣਾ ਸਰਕਾਰ ਦੀ ਨਵੀਨਤਾ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੀ ਇਕ ਪਹਿਲ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਕੰਪਿਊਟਰ ਇੰਜੀਨੀਅਰਿੰਗ ਦੇ ਪਹਿਲੇ ਸਾਲ ਦੇ ਵਿਦਿਆਰਥੀ ਪਵਨ ਕੁਮਾਰ ਗਿਰੀ ਦੇ ਨਵੀਨਤਾਕਾਰੀ ਪ੍ਰਾਜੈਕਟ ‘ਕ੍ਰਿਸ਼ੀ-ਦ੍ਰਿਸ਼ਟੀ’ ਨੂੰ ਹਰਿਆਣਾ ਰਾਜ ਤਕਨੀਕੀ ਸਿੱਖਿਆ ਬੋਰਡ ਤੇ ਹਰਿਆਣਾ ਹੁਨਰ ਵਿਕਾਸ ਮਿਸ਼ਨ ਦੁਆਰਾ ਅੰਤਿਮ ਦੌਰ ਲਈ ਚੁਣਿਆ ਗਿਆ ਹੈ। ਮੁਕਾਬਲੇ ਦਾ ਅੰਤਿਮ ਦੌਰ 16 ਤੇ 17 ਅਕਤੂਬਰ ਨੂੰ ਐਚ. ਐਸ. ਬੀ. ਟੀ. ਈ. ਸੈਕਟਰ 26 ਪੰਚਕੂਲਾ ਵਿਖੇ ਹੋਵੇਗਾ। ਇਹ ਪ੍ਰਾਪਤੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਪਵਨ ਕੁਮਾਰ ਗਿਰੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਿੰਸੀਪਲ ਸੰਜੀਵ ਸਹਿਗਲ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਨਵੀਨਤਾ, ਰਚਨਾਤਮਕ ਸੋਚ ਤੇ ਉੱਦਮੀ ਭਾਵਨਾ ਦਾ ਵਿਕਾਸ ਤਕਨੀਕੀ ਸਿੱਖਿਆ ਦਾ ਇਕ ਮਹੱਤਵਪੂਰਨ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਆਈਡੀਆਥੌਨ ਵਰਗੇ ਪਲੇਟਫਾਰਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸਮਾਜ ਅਤੇ ਦੇਸ਼ ਨੂੰ ਦਰਪੇਸ਼ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਤਕਨੀਕੀ ਹੱਲ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਪ੍ਰਿੰ. ਸੰਜੀਵ ਸਹਿਗਲ ਨੇ ਕਿਹਾ ਕਿ ਅਜਿਹੇ ਨਵੀਨਤਾਕਾਰੀ ਯਤਨ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਜਨਤਕ ਭਲਾਈ ਤੇ ਵਾਤਾਵਰਨ ਸੁਰੱਖਿਆ ਲਈ ਕਰਨ ਲਈ ਪ੍ਰੇਰਿਤ ਕਰਦੇ ਹਨ।
ਪਿਛਲੀ ਖ਼ਬਰ ਸੀ.ਡੀ.ਐਲ.ਯੂ. ’ਚ ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਸਨਿਚਰਵਾਰ, 17 ਅਕਤੂਬਰ, 2026 ਸਰਕਾਰ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ - ਘਣਸ਼ਿਆਮ ਦਾਸ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।