15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭਾਜਪਾ ਨੇਤਾ ਜਗਦੀਸ਼ ਚੋਪੜਾ ਨੇ ਅਪਾਹਜ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਇਆ

ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੋਪੜਾ ਨੇ ਸ਼ਹਿਰ ਦੀ ਇੱਕ ਸਵੈ-ਇੱਛੁਕ ਸੰਸਥਾ ਦਿਸ਼ਾ ਦੇ ਅਪਾਹਜ ਬੱਚਿਆਂ ਨਾਲ ਆਪਣਾ ਜਨਮਦਿਨ ਮਨਾਇਆ। ਬੱਚਿਆਂ ਦੇ ਚਿਹਰੇ ਖੁਸ਼ੀ ਤੇ ਉਤਸ਼ਾਹ ਨਾਲ ਭਰ ਗਏ।

ਅਜੀਤ ਡੈਸਕ 15-10-2026
ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੋਪੜਾ ਨੇ ਸ਼ਹਿਰ ਦੀ ਇੱਕ ਸਵੈ-ਇੱਛੁਕ ਸੰਸਥਾ ਦਿਸ਼ਾ ਦੇ ਅਪਾਹਜ ਬੱਚਿਆਂ ਨਾਲ ਆਪਣਾ ਜਨਮਦਿਨ ਮਨਾਇਆ। ਬੱਚਿਆਂ ਦੇ ਚਿਹਰੇ ਖੁਸ਼ੀ ਤੇ ਉਤਸ਼ਾਹ ਨਾਲ ਭਰ ਗਏ। ਚੋਪੜਾ ਨੇ ਬੱਚਿਆਂ ਨੂੰ ਮਠਿਆਈਆਂ, ਫਲ ਤੇ ਬਿਸਕੁਟ ਵੰਡੇ ਤੇ ਉਨ੍ਹਾਂ ਨਾਲ ਨੇੜਿਓਂ ਸਮਾਂ ਬਿਤਾਇਆ। ਇਸ ਪ੍ਰੋਗਰਾਮ ਦੌਰਾਨ ਇੱਕ ਭਾਵੁਕ ਪਲ ਉਦੋਂ ਆਇਆ ਜਦੋਂ ਦਿਸ਼ਾ ਦੇ ਵਿਸ਼ੇਸ਼ ਲੋੜਾਂ ਵਾਲੇ ਸਮੂਹ ਦੇ ਬੱਚਿਆਂ ਨੇ ਜਗਦੀਸ਼ ਚੋਪੜਾ ਦਾ ਸਮੂਹਿਕ ਤੌਰ ’ਤੇ ਸਵਾਗਤ ਕੀਤਾ। ਜਗਦੀਸ਼ ਚੋਪੜਾ ਬੱਚਿਆਂ ਦੇ ਪਿਆਰ ਤੋਂ ਬਹੁਤ ਪ੍ਰਭਾਵਿਤ ਹੋਏ। ਚੇਤੇ ਰਹੇ ਸ਼੍ਰੀ ਚੋਪੜਾ ਲੰਬੇ ਸਮੇਂ ਤੋਂ ਦਿਸ਼ਾ ਫਾਊਂਡੇਸ਼ਨ ਦੇ ਅਪਾਹਜ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਦੇ ਰਹੇ ਹਨ। ਦਿਸ਼ਾ ਦੇ ਸਕੱਤਰ ਸੁਰੇਂਦਰ ਭਾਟੀਆ, ਭਾਜਪਾ ਯੁਵਾ ਨੇਤਾ ਅਮਨ ਚੋਪੜਾ ਤੇ ਸੋਨਿਕਾ ਚੋਪੜਾ ਨੇ ਵੀ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਫਲ ਤੇ ਬਿਸਕੁਟ ਵੰਡੇ। ਇਸ ਮੌਕੇ ਦਿਸ਼ਾ ਦੇ ਪ੍ਰਿੰਸੀਪਲ ਨੀਰਜ, ਮਧੂਬਾਲਾ, ਸੁਮਿਤ ਕੁਮਾਰ ਤੇ ਨੀਲਮ ਭਾਟੀਆ ਵੀ ਮੌਜੂਦ ਸਨ।
ਪਿਛਲੀ ਖ਼ਬਰ 2 ਕਿੱਲੋ 53 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ 10 ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਅੱਜ ਤੋਂ ਗੁਰੂ ਨਾਨਕ ਡਿਫੈਂਸ ਐਂਡ ਸਪੋਰਟਸ ਅਕੈਡਮੀ ਰਤੀਆ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।