ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਜ਼ਿਲ੍ਹੇ ਦੇ ਥਾਣਾ ਅਸ਼ੋਕ ਨਗਰ ਦਿੱਲੀ ਦੇ ਥਾਣੇ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀਆਂ ਚੋਰੀਆਂ ਕਰਦੇ ਸਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ 14 ਮਾਮਲੇ ਸੁਲਝੇ ਹਨ। ਇਨ੍ਹਾਂ ਦੇ ਨਾਂਅ ਗਰੀਫੀਲਡ (28) ਨਿਵਾਸੀ ਦਿੱਲੀ ਅਤੇ ਲਖਨ (25) ਦਿੱਲੀ ਹਨ। ਲਖਨ ਪਹਿਲਾਂ ਹੀ ਕਈ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਨ੍ਹਾਂ ਕੋਲੋਂ 2 ਚੋਰੀ ਕੀਤੇ ਹੋਏ ਮੋਟਰਸਾਈਕਲ, 5 ਮੋਬਾਈਲ ਫੋਨ ਪੁਲਿਸ ਨੇ ਬਰਾਮਦ ਕੀਤੇ ਹਨ। ਗੱਡੀਆਂ ਦੀ ਚੋਰੀ ਅਤੇ ਮੋਬਾਈਲ ਝਪਟਣ ਦੇ ਕਈ ਮਾਮਲੇ ਪੁਲਿਸ ਕੋਲ ਆਏ ਸਨ, ਜਿਸ ’ਤੇ ਪੁਲਿਸ ਨੇ ਆਪਣੀ ਕਾਰਵਾਈ ਹੋਰ ਤੇਜ਼ ਕੀਤੀ। ਪੁਲਿਸ ਨੇ ਅਜਿਹੀਆਂ ਘਟਨਾਵਾਂ ਪ੍ਰਤੀ ਆਪਣੀਆਂ ਟੀਮਾਂ ਤਿਆਰ ਕੀਤੀਆਂ। ਇਸ ਪ੍ਰਤੀ ਪੁਲਿਸ ਨੇ ਤਕਰੀਬਨ 100 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੱਖੀ ਅਤੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਗਸ਼ਤ ਵੀ ਕੀਤੀ। ਪੁਲਿਸ ਨੇ ਆਪਣੀ ਗਸ਼ਤ ਵਿਚੋਂ ਦੋ ਵਿਅਕਤੀਆਂ ਨੂੰ ਮੋਟਰਸਾਈਕਲ ’ਤੇ ਸਵਾਰ ਵੇਖਿਆ। ਪੁਲਿਸ ਨੂੰ ਉਨ੍ਹਾਂ ’ਤੇ ਸ਼ੱਕ ਹੋਇਆ ਅਤੇ ਉਸ ਮੋਟਰਸਾਈਕਲ ’ਤੇ ਲੱਗੀ ਰਜਿ. ਨੰਬਰ ਪਲੇਟ ਦੀ ਜਾਂਚ ਕਰਕੇ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰਨ ਵਿਚ ਲੱਗੀ ਹੋਈ ਹੈ।
ਪੁਲਿਸ ਨੇ ਝਪਟਮਾਰਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਜ਼ਿਲ੍ਹੇ ਦੇ ਥਾਣਾ ਅਸ਼ੋਕ ਨਗਰ ਦਿੱਲੀ ਦੇ ਥਾਣੇ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀਆਂ ਚੋਰੀਆਂ ਕਰਦੇ ਸਨ।
ਅਜੀਤ ਡੈਸਕ
11-10-2026