10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੋ ਨਸ਼ਾ ਤਸਕਰਾਂ ਦੀਆਂ ਦੋ ਸਕਾਰਪੀਓ ਗੱਡੀਆਂ ਪੁਲਿਸ ਵਲੋਂ ਜ਼ਬਤ

ਸਿਰਸਾ, 9 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਲਗਭਗ 31. 50 ਲੱਖ ਰੁਪਏ ਦੀਆਂ ਦੋ ਸਕਾਰਪੀਓ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ।

ਅਜੀਤ ਡੈਸਕ 10-11-2026
ਸਿਰਸਾ, 9 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨਾਲ ਸਬੰਧਤ ਲਗਭਗ 31.50 ਲੱਖ ਰੁਪਏ ਦੀਆਂ ਦੋ ਸਕਾਰਪੀਓ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਕਾਰਵਾਈ ਵਿੱਚ ਨਾਥੂਸਰੀ ਚੋਪਟਾ ਥਾਣਾ ਖੇਤਰ ਦੇ ਪਿੰਡ ਦੜ੍ਹਬਾ ਕਲਾਂ ਦੇ ਵਾਸੀ ਜੈਵੀਰ ਦੀ ਸਕਾਰਪੀਓ ਗੱਡੀ ਅਤੇ ਰਾਣੀਆਂ ਚੁੰਗੀ ਦੇ ਵਾਸੀ ਅਰਪਨ ਦੀ ਸਕਾਰਪੀਓ ਗੱਡੀ ਸ਼ਾਮਲ ਹੈ। ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਅਰਪਨ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 10 ਕੇਸ ਦਰਜ ਹਨ। ਜੈਵੀਰ ਵਿਰੁੱਧ ਵੀ ਪੰਜ ਕੇਸ ਦਰਜ ਕੀਤੇ ਗਏ ਹਨ। ਜੈਵੀਰ ਨੂੰ ਇੱਕ ਤਸਕਰੀ ਮਾਮਲੇ ਵਿੱਚ 10 ਸਾਲ ਅਤੇ ਦੂਜੇ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਹੋ ਚੁੱਕੀ ਹੈ, ਜਦੋਂ ਕਿ ਤਿੰਨ ਕੇਸ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹਨ। ਅਰਪਨ ਨੇ ਵਾਹਨ ਆਪਣੇ ਪਿਤਾ ਦੇ ਨਾਮ ’ਤੇ ਰਜਿਸਟਰ ਕਰਵਾਇਆ ਸੀ, ਜਿਸਦੀ ਪੁਲਿਸ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਅਤੇ ਕਾਰਵਾਈ ਕਰਨ ਤੋਂ ਬਾਅਦ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਨਾ ਤਾਂ ਵਾਹਨਾਂ ਨੂੰ ਕਿਸੇ ਹੋਰ ਦੇ ਨਾਮ ’ਤੇ ਵੇਚ ਸਕਣਗੇ ਅਤੇ ਨਾ ਹੀ ਟਰਾਂਸਫਰ ਕਰ ਸਕਣਗੇ।
ਪਿਛਲੀ ਖ਼ਬਰ ਮੀਨੂ ਬਰਾੜ ਦੀ ਦਾਦੀ ਦੇ ਦਿਹਾਂਤ ’ਤੇ ਅਭੈ ਚੌਟਾਲਾ ਤੇ ਕਾਂਤਾ ਚੌਟਾਲਾ ਦੁੱਖ ਸਾਂਝਾ ਕਰਨ ਪੁੱਜੇ ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ ਦੇ ਪਾਇਲਟ ਚੌਕ ’ਤੇ ਵੱਡਾ ਹਾਦਸਾ: ਸਿਆਜ਼ ਕਾਰ ਨੇ ਐਕਟਿਵਾ ਨੂੰ 5 ਕਿੱਲੋਮੀਟਰ ਤੱਕ ਘਸੀਟਿਆ, ਲੋਕ ਰਹਿ ਗਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।