10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੁਲਿਸ ਨੇ ਟਰੱਕ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼

ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਨੇ ਉੱਤਰੀ ਜ਼ਿਲ੍ਹੇ ਦੀ ਏ.

ਅਜੀਤ ਡੈਸਕ 10-10-2026
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਨੇ ਉੱਤਰੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਟੀਮ ਨੇ ਅੰਤਰਰਾਜੀ ਟਰੱਕ ਚੋਰੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਗਰੋਹ ਦੇ ਤਿੰੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਕੁਝ ਚੋਰੀ ਦੇ ਮਾਮਲੇ ਸੁਲਝੇ ਹਨ। ਇਨ੍ਹਾਂ ਕੋਲੋਂ 3 ਮੋਬਾਈਲ ਫ਼ੋਨ, ਸਿੰਮ ਕਾਰਡ, ਯੂ.ਪੀ.ਆਈ. ਲੈਣ ਦੇ ਵੇਰਵੇ ਤੇ ਚੋਰੀ ਕੀਤੇ ਟਰੱਕ ਦੇ ਪੁਰਜ਼ੇ ਬਰਾਮਦ ਕੀਤੇ ਹਨ। ਇਨ੍ਹਾਂ ਦੇ ਨਾਂਅ ਭਰਤ (40) ਨਿਵਾਸੀ ਨਾਗਲੋਈ, ਦਿੱਲੀ, ਸ਼ੰਭੂ ਮਹਿਤੋਂ (36) ਨਿਵਾਸੀ, ਉੱਤਮ ਨਗਰ ਦਿੱਲੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਬੀ ਉਰਫ ਮੁੱਲਾ (32) ਸਮਾਣਾ ਜ਼ਿਲ੍ਹਾ ਪਟਿਆਲਾ (ਪੰਜਾਬ) ਹਨ। ਪੁਲਿਸ ਦਾ ਕਹਿਣਾ ਹੈ ਕਿ ਜੋ ਟਰੱਕ ਚੋਰੀ ਕੀਤੇ ਜਾਂਦੇ ਸਨ ਉਨ੍ਹਾਂ ਦੇ ਪੁਰਜ਼ੇ ਪੰਜਾਬ ਦੇ ਪਾਤੜਾਂ ਖੇਤਰ ਦੇ ਖਨੌਰੀ ਸਥਿਤ ਅੰਮ੍ਰਿਤਪਾਲ ਸਿੰਘ ਦੇ ਗੁਦਾਮ ਤੋਂ ਪੁਲਿਸ ਨੇ ਫੜੇ ਹਨ। ਪੁਲਿਸ ਨੇ ਟਰੱਕਾਂ ਦੀ ਚੋਰੀ ਪ੍ਰਤੀ ਯੂ.ਪੀ.ਆਈ. ਲੈਣ-ਦੇਣ ਦੇ ਵੇਰਵੇ ਪ੍ਰਾਪਤ ਕੀਤੇ ਅਤੇ ਤਕਨੀਕੀ ਵਿਸ਼ਲੇਸ਼ਣ ਕੀਤਾ। ਪੁਲਿਸ ਨੂੰ ਪਤਾ ਲੱਗਾ ਕਿ ਇਕ ਚੋਰੀ ਕੀਤਾ ਟਰੱਕ ਪਾਤੜਾਂ ਵਲੋਂ ਲੈ ਕੇ ਜਾਣ ਬਾਰੇ ਪਤਾ ਲੱਗਾ। ਅੰਮ੍ਰਿਤਪਾਲ ਸਿੰਘ ਟਰੱਕਾਂ ਦੇ ਪੁਰਜ਼ੇ ਅੱਗੇ ਕਿਤੇ ਵੇਚ ਦਿੰਦਾ ਸੀ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਇਸ ਦੇ ਦੋ ਸਾਥੀਆਂ ਨੂੰ ਵੀ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। 09 ਡੀਐਲਆਈ-ਅਜੀਤ-01 ਪੁਲਿਸ ਵਲੋਂ ਫੜੇ ਟਰੱਕ ਚੋਰ।
ਪਿਛਲੀ ਖ਼ਬਰ ਖੋਜ-ਕਰਤਾ ਵਿਨੋਦ ਕੁਮਾਰ ਸਿੰਘ ਵਲੋਂ ਰਾਮ ਸਿੰਘ ‘ਬੰਬੇ’ ਦਾ ਸਨਮਾਨ ਅਗਲੀ ਖ਼ਬਰ ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ’ਚ ਡਾਇਲਸਿਸ ਕੇਂਦਰ ਹੋਣਗੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।