07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹੈਰੋਇਨ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਨਸ਼ਾ ਵਿਰੋਧੀ ਸੈੱਲ ਟੀਮ ਨੇ ਇਕ ਨੌਜਵਾਨ ਨੂੰ ਲਗਪਗ 60 ਲੱਖ ਰੁ. ਦੀ ਕੀਮਤ ਦੀ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 07-10-2026
ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਨਸ਼ਾ ਵਿਰੋਧੀ ਸੈੱਲ ਟੀਮ ਨੇ ਇਕ ਨੌਜਵਾਨ ਨੂੰ ਲਗਪਗ 60 ਲੱਖ ਰੁ. ਦੀ ਕੀਮਤ ਦੀ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਜਤ ਗੁਲੀਆ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਅਨਿਲ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਯਮੁਨਾਨਗਰ ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਖੇਤਰ ਵਿਚ ਨਸ਼ਾ ਵੇਚਣ ਦੀ ਫਿਰਾਕ ਵਿਚ ਘੁੰਮ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਸਬ-ਇੰਸਪੈਕਟਰ ਸਤੀਸ਼ ਕੁਮਾਰ, ਏ. ਐਸ. ਆਈ ਜਸਵੀਰ ਸਿੰਘ, ਕੁਲਦੀਪ ਸਿੰਘ, ਮਨਜੀਤ, ਰਵੀ ਦੱਤ, ਸੋਨੂੰ ਤੇ ਆਸ਼ੀਸ਼ ਦੀ ਇਕ ਟੀਮ ਬਣਾਈ ਗਈ। ਟੀਮ ਮੌਕੇ ‘ਤੇ ਪਹੁੰਚੀ ਅਤੇ ਘੁੰਮ ਰਹੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਡਿਊਟੀ ਮੈਜਿਸਟ੍ਰੇਟ ਵਿਆਸਪੁਰ ਨਾਇਬ ਤਹਿਸੀਲਦਾਰ ਰਵਿੰਦਰ ਨੂੰ ਮੌਕੇ ‘ਤੇ ਬੁਲਾਇਆ ਗਿਆ। ਉਨ੍ਹਾਂ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਗਈ ਅਤੇ ਉਸ ਤੋਂ ਲਗਪਗ 60 ਲੱਖ ਰੁਪਏ ਦੀ ਕੀਮਤ ਦੀ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਦਾਨਿਸ਼ ਪੁੱਤਰ ਦਿਲਸ਼ਾਦ ਜਲਾਲਪੁਰ, ਪਾਣੀਪਤ ਵਜੋਂ ਹੋਈ। ਉਸ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ‘ਤੇ ਲਿਆ ਗਿਆ। ਡੀ. ਐਸ. ਪੀ. ਰਜਤ ਗੁਲੀਆ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਣੀਪਤ ਤੋਂ ਬੱਸ ਰਾਹੀਂ ਨਸ਼ੀਲੇ ਪਦਾਰਥ ਲਿਆਇਆ ਸੀ ਅਤੇ ਬੱਸ ਸਟੈਂਡ ‘ਤੇ ਉਤਰਨ ਤੋਂ ਬਾਅਦ ਯਮੁਨਾਨਗਰ ਵਿਚ ਕਿਸੇ ਨੂੰ ਹੈਰੋਇਨ ਪਹੁੰਚਾਉਣ ਦੀ ਉਡੀਕ ਕਰ ਰਿਹਾ ਸੀ। ਉਸ ‘ਤੇ ਪਹਿਲਾਂ ਹੀ ਅਦਾਲਤ ਵਿਚ ਨਸ਼ਾ ਤਸਕਰੀ ਦਾ ਇਕ ਮਾਮਲਾ ਵਿਚਾਰ ਅਧੀਨ ਹੈ।
ਪਿਛਲੀ ਖ਼ਬਰ ਭਾਜਪਾ ਅਰਬਨ ਮੰਡਲ ਦੀ ਸੰਗਠਨਾਤਮਿਕ ਮੀਟਿੰਗ ਹੋਈ ਅਗਲੀ ਖ਼ਬਰ ‘ ਸਿੱਖ ਮਿਸ਼ਨ ਦਿੱਲੀ’ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।