05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੁਲਿਸ ਥਾਣਾ ਸਦਰ ਟੋਹਾਣਾ ਨੇ 7.68 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਕੀਤਾ ਕਾਬੂ

ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ ਪਿੰਡ ਬਲਿਆਵਾਲਾ ਦੇ ਬੱਸ ਅੱਡੇ ਨੇੜਿਓਂ ਇੱਕ ਨੌਜਵਾਨ ਨੂੰ 7. 68 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕੀਤਾ ਹੈ।

ਅਜੀਤ ਡੈਸਕ 05-10-2026
ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਟੋਹਾਣਾ ਪੁਲਿਸ ਨੇ ਪਿੰਡ ਬਲਿਆਵਾਲਾ ਦੇ ਬੱਸ ਅੱਡੇ ਨੇੜਿਓਂ ਇੱਕ ਨੌਜਵਾਨ ਨੂੰ 7.68 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਪੁੱਤਰ ਸਤਬੀਰ ਵਾਸੀ ਗੀਤਾ ਕਾਲੋਨੀ, ਟੋਹਾਣਾ ਵਜੋਂ ਹੋਈ ਹੈ। ਥਾਣਾ ਸਦਰ ਟੋਹਾਣਾ ਦੇ ਮੁਖੀ ਇੰਸਪੈਕਟਰ ਸਾਧੂ ਰਾਮ ਨੇ ਦੱਸਿਆ ਕਿ ਉਪ-ਨਿਰੀਖਕ ਦਇਆ ਰਾਮ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੰਜਾਬ ਸਰਹੱਦੀ ਨਾਕਾ ਮਨਿਆਣਾ-ਬਲਿਆਵਾਲਾ ਇਲਾਕੇ ਵਿੱਚ ਗਸ਼ਤ ਅਤੇ ਅਪਰਾਧਾਂ ਦੀ ਰੋਕਥਾਮ ਲਈ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਬਲਿਆਵਾਲਾ ਬੱਸ ਅੱਡੇ ਨੇੜੇ ਇੱਕ ਨੌਜਵਾਨ ਕੋਲ ਨਸ਼ੀਲਾ ਪਦਾਰਥ ਮੌਜੂਦ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ। ਨਿਯਮਾਂ ਅਨੁਸਾਰ ਕੀਤੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 7.68 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਇਸ ਸਬੰਧੀ ਥਾਣਾ ਸਦਰ ਟੋਹਾਣਾ ਵਿਖੇ ਮੁਕੱਦਮਾ ਨੰਬਰ 208, ਮਿਤੀ 3 ਅਕਤੂਬਰ 2026 ਨੂੰ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21-ਬੀ/61/85 ਤਹਿਤ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਪਿੰਡ ਕਡਿਆਣਾ ’ਚ 3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਐਨ. ਸੀ. ਸੀ. ਕੈਂਪ ਦੇ ਚੌਥੇ ਦਿਨ ਕੈਡਿਟਾਂ ਨੂੰ ਵੱਖ- ਵੱਖ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।