05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਚੈੱਕ ਬਾਊਂਸ ਦੇ 63 ਕੇਸਾਂ ਦਾ ਹੋਇਆ ਨਿਪਟਾਰਾ

ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੁਨੀਸ਼ ਜਿੰਦੀਆ ਦੀ ਅਗਵਾਈ ਹੇਠ ਚੈੱਕ ਬਾਊਂਸ ਮਾਮਲਿਆਂ ਦੇ ਨਿਪਟਾਰੇ ਲਈ ਸਿਰਸਾ, ਏਲਨਾਬਾਦ ਅਤੇ ਡੱਬਵਾਲੀ ਵਿੱਚ ਇੱਕ ਵਿਸ਼ੇਸ਼ ਲੋਕ ਅਦਾਲਤਾਂ ਲਾਈਆਂ ਗਈਆ। ਇਨ੍ਹਾਂ ਅਦਾਲਤਾਂ ’ਚ ਕੁੱਲ 88 ਮਾਮਲਿਆਂ ਵਿੱਚੋਂ 63 ਦਾ ਨਿਪਟਾਰਾ ਲੋਕ ਅਦਾਲਤ ਵਿੱਚ ਕੀਤਾ ਗਿਆ, ਜਿਸਦੇ ਨਤੀਜੇ ਵਜੋਂ 3,87,53,576 ਰੁਪਏ ਦੀ ਰਕਮ ਦਾ ਨਿਬੇੜਾ ਹੋਇਆ।

ਅਜੀਤ ਡੈਸਕ 05-10-2026
ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੁਨੀਸ਼ ਜਿੰਦੀਆ ਦੀ ਅਗਵਾਈ ਹੇਠ ਚੈੱਕ ਬਾਊਂਸ ਮਾਮਲਿਆਂ ਦੇ ਨਿਪਟਾਰੇ ਲਈ ਸਿਰਸਾ, ਏਲਨਾਬਾਦ ਅਤੇ ਡੱਬਵਾਲੀ ਵਿੱਚ ਇੱਕ ਵਿਸ਼ੇਸ਼ ਲੋਕ ਅਦਾਲਤਾਂ ਲਾਈਆਂ ਗਈਆ। ਇਨ੍ਹਾਂ ਅਦਾਲਤਾਂ ’ਚ ਕੁੱਲ 88 ਮਾਮਲਿਆਂ ਵਿੱਚੋਂ 63 ਦਾ ਨਿਪਟਾਰਾ ਲੋਕ ਅਦਾਲਤ ਵਿੱਚ ਕੀਤਾ ਗਿਆ, ਜਿਸਦੇ ਨਤੀਜੇ ਵਜੋਂ 3,87,53,576 ਰੁਪਏ ਦੀ ਰਕਮ ਦਾ ਨਿਬੇੜਾ ਹੋਇਆ। ਇਸ ਵਿਸ਼ੇਸ਼ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਅਦਾਲਤ, ਸਿਰਸਾ, ਸਬ-ਡਵੀਜ਼ਨਲ ਕੋਰਟ, ਡੱਬਵਾਲੀ ਅਤੇ ਸਬ-ਡਵੀਜ਼ਨਲ ਕੋਰਟ ਏਲਨਾਬਾਦ ਵਿੱਚ ਬਕਾਇਆ ਚੈੱਕ ਬਾਊਂਸ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਜ਼ਿਲ੍ਹਾ ਅਦਾਲਤ ਵਿੱਚ ਐਡੀਸ਼ਨਲ ਸੈਸ਼ਨ ਜੱਜ ਨਵਜੀਤ ਕਲੇਰ ਅਤੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਰਿਚੂ ਦੀਆਂ ਅਦਾਲਤਾਂ ਵਿੱਚ ਸੂਚੀਬੱਧ ਮਾਮਲਿਆਂ ਤੋਂ ਇਲਾਵਾ ਡੱਬਵਾਲੀ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼ਿਵ ਦੇਵ ਸ਼ਰਮਾ ਅਤੇ ਏਲਨਾਬਾਦ ਵਿੱਚ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਆਸ਼ੀਸ਼ ਆਰੀਆ ਦੀਆਂ ਅਦਾਲਤਾਂ ਵਿੱਚ ਵੀ ਕੇਸਾਂ ਦੀ ਸੁਣਵਾਈ ਕੀਤੀ ਗਈ। ਦੋਵਾਂ ਧਿਰਾਂ ਦੀ ਸਹਿਮਤੀ ਨਾਲ ਇੱਕ ਵਿਸ਼ੇਸ਼ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਕੁੱਲ 63 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਦੀ ਰਕਮ 3,87,53,576 ਰੁਪਏ ਸੀ।
ਪਿਛਲੀ ਖ਼ਬਰ ਸੇਵਾ ਸੰਕਲਪ ਅਭਿਆਨ ਦੇ ਤਹਿਤ ਸਿੰਗਲ-ਯੂਜ਼ ਪਲਾਸਟਿਕ ਵਿਰੁੱਧ ਚਲਾਈ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ -‘ ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4- ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਕਬੱਡੀ, ਹਾਕੀ ਤੇ ਟੇਬਲ ਟੈਨਿਸ ਦੇ ਹੋਏ ਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।