01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲੱਕੜ ਮਾਰਕੀਟ ਤੋਂ ਘੰਟਾ ਘਰ ਤੇ ਅਗਰਸੈਨ ਚੌਕ ਤੱਕ ਮੇਨ ਬਾਜ਼ਾਰ ਦੀ ਸੜਕ ’ਤੇ ਚੱਲ ਰਿਹਾ ਕੰਮ ਬਣਿਆ ਮੁਸੀਬਤ

ਟੋਹਾਣਾ, 30 ਸਤੰਬਰ (ਮਨਜੀਤ ਸਿੰਘ)- ਸ਼ਹਿਰ ਦੇ ਲੱਕੜ ਮਾਰਕੀਟ ਤੋਂ ਘੰਟਾ ਘਰ ਰਾਹੀਂ ਅਗਰਸੈਨ ਚੌਕ ਤੱਕ ਜਾਣ ਵਾਲੀ ਮੇਨ ਬਾਜ਼ਾਰ ਦੀ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕੰਮ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਗਾਹਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਨ ਬਾਜ਼ਾਰ ਦੀ ਇਹ ਸੜਕ ਸ਼ਹਿਰ ਦੀਆਂ ਸਭ ਤੋਂ ਰੁਝੀਆਂ ਸੜਕਾਂ ਵਿੱਚੋਂ ਇੱਕ ਹੋਣ ਕਾਰਨ ਦਿਨ ਸਮੇਂ ਕੰਮ ਚੱਲਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਟੋਹਾਣਾ ਸ਼ਹਿਰ ਦੀ ਮੇਨ ਮਾਰਕੀਟ ਦੀ ਸੜਕ ’ਤੇ ਚੱਲ ਰਹੇ ਕੰਮ ਦੀ ਤਸਵੀਰ। ਤਸਵੀਰ- ਮਨਜੀਤ ਸਿੰਘ ਟੋਹਾਣਾ 01-10-2026
ਟੋਹਾਣਾ, 30 ਸਤੰਬਰ (ਮਨਜੀਤ ਸਿੰਘ)- ਸ਼ਹਿਰ ਦੇ ਲੱਕੜ ਮਾਰਕੀਟ ਤੋਂ ਘੰਟਾ ਘਰ ਰਾਹੀਂ ਅਗਰਸੈਨ ਚੌਕ ਤੱਕ ਜਾਣ ਵਾਲੀ ਮੇਨ ਬਾਜ਼ਾਰ ਦੀ ਸੜਕ ’ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕੰਮ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਗਾਹਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਨ ਬਾਜ਼ਾਰ ਦੀ ਇਹ ਸੜਕ ਸ਼ਹਿਰ ਦੀਆਂ ਸਭ ਤੋਂ ਰੁਝੀਆਂ ਸੜਕਾਂ ਵਿੱਚੋਂ ਇੱਕ ਹੋਣ ਕਾਰਨ ਦਿਨ ਸਮੇਂ ਕੰਮ ਚੱਲਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜ ਜ਼ਰੂਰੀ ਹਨ ਤੇ ਉਹ ਵੀ ਇਨ੍ਹਾਂ ਦੇ ਵਿਰੋਧ ਵਿੱਚ ਨਹੀਂ ਹਨ ਪਰ ਕੰਮ ਕਰਵਾਉਣ ਲਈ ਕੋਈ ਸੁਚੱਜੀ ਯੋਜਨਾ ਨਜ਼ਰ ਨਹੀਂ ਆ ਰਹੀ। ਦਿਨ ਦੇ ਸਮੇਂ ਜਦੋਂ ਬਾਜ਼ਾਰ ਵਿੱਚ ਗਾਹਕਾਂ ਦੀ ਭੀੜ ਹੁੰਦੀ ਹੈ, ਉਸ ਵੇਲੇ ਸੜਕ ’ਤੇ ਕੰਮ ਚੱਲਣ ਕਾਰਨ ਦੁਕਾਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦਾ ਸਿੱਧਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਪੈ ਰਿਹਾ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ ’ਤੇ ਆਵਾਜਾਈ ਲਈ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਨਾ ਆਵੇ। ਖ਼ਾਸ ਕਰਕੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਤੇ ਦੁਕਾਨਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆ ਰਹੀ ਹੈ। ਦੁਕਾਨਦਾਰਾਂ ਨੇ ਸਵਾਲ ਉਠਾਇਆ ਕਿ ਜੇਕਰ ਕੰਮ ਦਾ ਕੁਝ ਹਿੱਸਾ ਰਾਤ ਸਮੇਂ ਕੀਤਾ ਜਾ ਸਕਦਾ ਹੈ ਤਾਂ ਇਸ ਬਾਰੇ ਕਿਉਂ ਨਹੀਂ ਸੋਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿਨ ਸਮੇਂ ਬਾਜ਼ਾਰ ਦੀ ਆਵਾਜਾਈ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਕਰਦਿਆਂ ਤੇ ਰਾਤ ਸਮੇਂ ਕੰਮ ਦੀ ਗਤੀ ਵਧਾ ਕੇ ਇਸ ਕੰਮ ਨੂੰ ਜਲਦ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੱਕੜ ਮਾਰਕੀਟ ਤੋਂ ਘੰਟਾ ਘਰ ਤੇ ਅਗਰਸੈਨ ਚੌਕ ਤੱਕ ਚੱਲ ਰਹੇ ਕੰਮ ਲਈ ਪੜਾਅਵਾਰ ਯੋਜਨਾ ਬਣਾਈ ਜਾਵੇ। ਜਿੱਥੇ ਸੰਭਵ ਹੋਵੇ, ਰਾਤ ਸਮੇਂ ਕੰਮ ਕਰਵਾਇਆ ਜਾਵੇ ਤੇ ਦਿਨ ਸਮੇਂ ਆਵਾਜਾਈ ਲਈ ਲੋੜੀਂਦਾ ਰਸਤਾ ਖੁੱਲ੍ਹਾ ਰੱਖਿਆ ਜਾਵੇ। ਦੁਕਾਨਦਾਰਾਂ ਨੇ ਕਿਹਾ ਕਿ ਕੰਮ ਜਲਦੀ ਮੁਕੰਮਲ ਹੋਣ ਨਾਲ ਹੀ ਬਾਜ਼ਾਰ ਵਿੱਚ ਆਮ ਹਾਲਾਤ ਬਹਾਲ ਹੋ ਸਕਣਗੇ।
ਪਿਛਲੀ ਖ਼ਬਰ ਏਸ਼ਿਆਈ ਖੇਡਾਂ ’ਚ ਨੀਰੂ ਢਾਂਡਾ ਦੇ ਸੋਨ ਤਗਮਾ ਜਿੱਤਣ ’ਤੇ ਆਜ਼ਾਦ ਨਗਰ ਟੋਹਾਣਾ ’ਚ ਵੰਡੀ ਮਠਿਆਈ ਅਗਲੀ ਖ਼ਬਰ ਸਿਹਤ ਜਾਂਚ ਕੈਂਪ ’ਚ 200 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।