27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਪੰਜਲਾਸਾ ਵਿਚ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ

ਨਾਰਾਇਣਗੜ੍ਹ, 26 ਸਤੰਬਰ (ਪੀ. ਸਿੰਘ)- ਸਰਕਾਰ ਦੇ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਪਿੰਡ ਪੰਜਲਾਸਾ ਵਿਚ ਇੱਕ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ ਗਿਆ।

ਅਜੀਤ ਡੈਸਕ 27-09-2026
ਨਾਰਾਇਣਗੜ੍ਹ, 26 ਸਤੰਬਰ (ਪੀ. ਸਿੰਘ)- ਸਰਕਾਰ ਦੇ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਪਿੰਡ ਪੰਜਲਾਸਾ ਵਿਚ ਇੱਕ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ ਗਿਆ। ਮਹਿਲਾ ਅਤੇ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਨਾਰਾਇਣਗੜ੍ਹ ਈਸ਼ਾ ਰਾਣੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਅੰਬਾਲਾ ਭਾਜਪਾ ਜ਼ਿਲ੍ਹਾ ਸਕੱਤਰ ਪ੍ਰੀਤਪਾਲ ਕੌਰ ਮੱਕੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਨਾਰਾਇਣਗੜ੍ਹ ਭਾਜਪਾ ਮੰਡਲ ਪ੍ਰਧਾਨ ਜਗਦੀਪ ਕੌਰ, ਮਹਿਲਾ ਮੋਰਚਾ ਜ਼ਿਲ੍ਹਾ ਸਕੱਤਰ ਮੰਜੂ ਬਾਲਾ ਤੇ ਕੌਂਸਲਰ ਸ਼ਿੰਪੀ ਗੇਰਾ ਵੀ ਮੌਜੂਦ ਸਨ। ਪ੍ਰੋਗਰਾਮ ਵਿਚ ਪਹੁੰਚਣ ‘ਤੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸੀ. ਡੀ. ਪੀ. ਓ. ਈਸ਼ਾ ਰਾਣੀ, ਮੁੱਖ ਮਹਿਮਾਨ ਭਾਜਪਾ ਜ਼ਿਲ੍ਹਾ ਸਕੱਤਰ ਪ੍ਰੀਤਪਾਲ ਕੌਰ ਮੱਕੜ, ਸਰਪੰਚ ਨੀਤੂ, ਜ਼ਿਲ੍ਹਾ ਦਫ਼ਤਰ ਸਹਾਇਕ ਰਾਜਵਿੰਦਰ ਕੌਰ, ਜ਼ਿਲ੍ਹਾ ਕੋਆਰਡੀਨੇਟਰ (ਪੀ. ਐੱਮ. ਐੱਮ. ਵੀ. ਵਾਈ.) ਰੀਨਾ, ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ ਮੁਹਿੰਮ ਸੀਮਾ, ਸੁਪਰਵਾਈਜ਼ਰ ਸੁਚਿੱਤਰਾ ਸੈਣੀ, ਅਨੂੰ ਰਾਣੀ, ਰਾਜਿੰਦਰ ਕੌਰ ਤੇ ਨੇਹਾ ਦੇ ਨਾਲ-ਨਾਲ ਵਿਭਾਗੀ ਅਧਿਕਾਰੀ ਤੇ ਕਰਮਚਾਰੀ, ਆਂਗਣਵਾੜੀ ਵਰਕਰ ਤੇ ਔਰਤਾਂ ਮੌਜੂਦ ਸਨ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ’ਚ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ ਅਗਲੀ ਖ਼ਬਰ ਸੇਵਾ ਸੰਕਲਪ ਅਭਿਆਨ ਤਹਿਤ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਰੈਲੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।