17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਵਲੋਂ 20 ਸਤੰਬਰ ਨੂੰ ਟੋਹਾਣਾ ਵਿਖੇ ਵਿਸ਼ੇਸ਼ ਸਿਖਲਾਈ ਬੈਠਕ ਤੇ ਸਿਹਤ ਜਾਗਰੂਕਤਾ ਮੁਹਿੰਮ

ਟੋਹਾਣਾ, 16 ਸਤੰਬਰ (ਮਨਜੀਤ ਸਿੰਘ) - ‘ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟ੍ਰਸਟ ਹਰਿਆਣਾ’ ਵੱਲੋਂ ਸੰਸਥਾ ਦੇ ਸਮੂਹ ਮੈਂਬਰਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਿਹਤ ਜਾਗਰੂਕਤਾ ਮੁਹਿੰਮ ਤੇ ਵਿਸ਼ੇਸ਼ ਸਿਖਲਾਈ ਬੈਠਕ ਤਹਿ ਕੀਤੀ ਗਈ ਹੈ। ਇਹ ਪ੍ਰੋਗਰਾਮ ਆਉਂਦੀ 20 ਸਤੰਬਰ 2026 ਨੂੰ ਦੁਪਹਿਰ 12:00 ਵਜੇ ਤੋਂ 2 :00 ਵਜੇ ਤੱਕ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 17-09-2026
ਟੋਹਾਣਾ, 16 ਸਤੰਬਰ (ਮਨਜੀਤ ਸਿੰਘ) - ‘ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟ੍ਰਸਟ ਹਰਿਆਣਾ’ ਵੱਲੋਂ ਸੰਸਥਾ ਦੇ ਸਮੂਹ ਮੈਂਬਰਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਿਹਤ ਜਾਗਰੂਕਤਾ ਮੁਹਿੰਮ ਤੇ ਵਿਸ਼ੇਸ਼ ਸਿਖਲਾਈ ਬੈਠਕ ਤਹਿ ਕੀਤੀ ਗਈ ਹੈ। ਇਹ ਪ੍ਰੋਗਰਾਮ ਆਉਂਦੀ 20 ਸਤੰਬਰ 2026 ਨੂੰ ਦੁਪਹਿਰ 12:00 ਵਜੇ ਤੋਂ 2 :00 ਵਜੇ ਤੱਕ ਭਾਟੀਆ ਧਰਮਸ਼ਾਲਾ, ਟੋਹਾਣਾ ਵਿਖੇ ਕਰਵਾਇਆ ਜਾ ਰਿਹਾ ਹੈ। ਬੈਠਕ ਦੌਰਾਨ ਨਾਗਰਿਕ ਹਸਪਤਾਲ ਟੋਹਾਣਾ ਦੇ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਹ ਟੀਮ ਟ੍ਰਸਟ ਦੇ ਸਾਰੇ ਮੈਂਬਰਾਂ ਨੂੰ ਜ਼ਰੂਰੀ ਸਿਖਲਾਈ ਪ੍ਰਦਾਨ ਕਰੇਗੀ ਤੇ ਸਿਹਤ ਨਾਲ ਸਬੰਧਤ ਕਈ ਅਹਿਮ ਤੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰੇਗੀ। ਮੈਂਬਰਾਂ ਲਈ ਹਾਜ਼ਰੀ ਅਤੇ ਡਰੈੱਸ ਕੋਡ ਲਾਜ਼ਮੀ : ਸੰਸਥਾ ਦੇ ਸੂਬਾ ਪ੍ਰਧਾਨ ਡਾ. ਅਜਾਇਬ ਸਿੰਘ ਫ਼ਤਿਹਪੁਰੀ ਵੱਲੋਂ ਜਾਰੀ ਸੂਚਨਾ ਅਨੁਸਾਰ, ਇਹ ਸਿਖਲਾਈ ਤੇ ਜਾਗਰੂਕਤਾ ਬੈਠਕ ਟ੍ਰਸਟ ਦੇ ਸਮੂਹ ਮੈਂਬਰਾਂ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਸਾਰੇ ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ ਤੇ ਕੋਈ ਵੀ ਮੈਂਬਰ ਗੈਰ-ਹਾਜ਼ਰ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਮੈਂਬਰ ਇਸ ਬੈਠਕ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਹ ਆਪਣੀ ਗੈਰ-ਹਾਜ਼ਰੀ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਦੇ ਨਾਲ ਹੀ ਟਰੱਸਟ ਦੇ ਟੋਹਾਣਾ ਬਲਾਕ ਸਕੱਤਰ ਡਾ: ਰਮਨਦੀਪ ਸਿੰਘ ਢੇਰ ਨੇ ਕਿਹਾ ਕਿ ਬੈਠਕ ਵਿੱਚ ਆਉਣ ਵਾਲੇ ਸਾਰੇ ਮੈਂਬਰਾਂ ਲਈ ਨਿਰਧਾਰਿਤ ਡਰੈੱਸ ਕੋਡ ਸਫ਼ੈਦ ਸ਼ਰਟ, ਡਾਰਕ ਪੈਂਟ ਤੇ ਟ੍ਰਸਟ ਦਾ ਪਛਾਣ ਪੱਤਰ (ਕਾਰਡ) ਪਹਿਨ ਕੇ ਆਉਣਾ ਲਾਜ਼ਮੀ ਕੀਤਾ ਗਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ 28ਵੇਂ ਯੁਵਾ ਸੰਸਦ ਮੁਕਾਬਲੇ ਦਾ ਕੀਤਾ ਉਦਘਾਟਨ ਨੌਜਵਾਨ ਸੰਸਦ ਮੈਂਬਰਾਂ ਨੇ ਭਖਦੇ ਮੁੱਦ... ਅਗਲੀ ਖ਼ਬਰ ਘਰ ਤੋਂ ਏ. ਸੀ. ਪਾਈਪ ਚੋਰੀ ਕਰਨ ਦੇ ਦੋਸ਼ ਵਿਚ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।