09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ ਕਾਫੀ ਮਾਤਰਾ ਵਿਚ ਘਰੇਲੂ ਸਾਮਾਨ ਬਰਾਮਦ

ਨਵੀਂ ਦਿੱਲੀ, 8 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਥਾਣਾ ਵਿਜੇ ਵਿਹਾਰ ਦੀ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਕ ਚੋਰੀ ਕੀਤੀ ਗਈ ਸਕੂਟਰੀ, 2 ਗੈਸ ਸਿਲੰਡਰ, 2 ਪਾਣੀ ਦੀਆਂ ਮੋਟਰਾਂ, 7 ਟੂਟੀਆਂ, 4 ਪਾਣੀ ਵਾਲੇ ਮੀਟਰ, 11 ਐਲ.

ਅਜੀਤ ਡੈਸਕ 09-09-2026
ਨਵੀਂ ਦਿੱਲੀ, 8 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਥਾਣਾ ਵਿਜੇ ਵਿਹਾਰ ਦੀ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਕ ਚੋਰੀ ਕੀਤੀ ਗਈ ਸਕੂਟਰੀ, 2 ਗੈਸ ਸਿਲੰਡਰ, 2 ਪਾਣੀ ਦੀਆਂ ਮੋਟਰਾਂ, 7 ਟੂਟੀਆਂ, 4 ਪਾਣੀ ਵਾਲੇ ਮੀਟਰ, 11 ਐਲ.ਡੀ. ਲਾਈਟਾਂ ਅਤੇ ਹੋਰ ਘਰੇਲੂ ਸਾਮਾਨ ਬਰਾਮਦ ਕੀਤਾ ਹੈ। ਇਨ੍ਹਾਂ ਚੋਰਾਂ ਦੇ ਨਾਂਅ ਮੁਕੇਸ਼ (26) ਨਿਵਾਸੀ ਸੁਲਤਾਨਪੁਰੀ, ਦਿੱਲੀ ਅਤੇ ਪੰਕਜ ਉਰਫ਼ ਨੰਗਾ (28) ਨਿਵਾਸੀ ਸੁਲਤਾਨਪੁਰੀ ਦਿੱਲੀ ਹਨ। ਇਨ੍ਹਾਂ ਵਿਚੋਂ ਪੰਕਜ ਪਹਿਲਾਂ ਚੋਰੀ ਅਤੇ ਅਸਲ੍ਹਾ ਐਕਟ ਦੇ ਤਿੰਨ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ ਅਤੇ ਮੁਕੇਸ਼ ਵੀ ਅਜਿਹੇ ਹੀ 4 ਮਾਮਲਿਆਂ ’ਚ ਸ਼ਾਮਿਲ ਰਿਹਾ ਹੈ। ਰੋਹਿਣੀ ਦੇ ਸ਼ਮਸ਼ਾਨਘਾਟ ਦੇ ਨੇੜੇ ਜਦੋਂ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੇ ਦੋ ਪਹੀਆ ਵਾਹਨ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਉਹ ਰੁਕਣ ਦੀ ਬਜਾਏ ਭੱਜ ਤੁਰੇ। ਪੁਲਿਸ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਹ ਵਾਹਨ ਦੇ ਕਾਗਜ਼ ਪੁਲਿਸ ਕੋਲ ਨਾ ਪੇਸ਼ ਕਰ ਸਕੇ। ਪੁਲਿਸ ਨੇ ਜਦੋਂ ਸਕੂਟਰੀ ’ਤੇ ਰੱਖੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚ ਚੋਰੀ ਕੀਤਾ ਸਾਮਾਨ ਨਿਕਲਿਆ। ਪੁਲਿਸ ਨੇ ਉਨ੍ਹਾਂ ਤੋਂ ਜਦੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਕੀਤੀਆਂ ਚੋਰੀਆਂ ਦਾ ਖੁਲਾਸਾ ਕਰ ਦਿੱਤਾ। ਪੁਲਿਸ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਈ. ਵੀ. ਐਮ. ਗੁਦਾਮ ਦਾ ਕੀਤਾ ਭੌਤਿਕ ਨਿਰੀਖਣ ਅਗਲੀ ਖ਼ਬਰ 84.10 ਗ੍ਰਾਮ ਸਮੈਕ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।