05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੁਲਿਸ ਨੇ ਚੋਰ ਨੂੰ ਰੰਗੇ ਹੱਥੀਂ ਫੜਿਆ

ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦੀ ਪੁਲਿਸ ਨੇ ਗਸ਼ਤ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜੋ ਕਿ ਸੇਵਾ ਧਾਮ ਰੋਡ, ਮੰਡੋਲੀ ਦਿੱਲੀ ਵਿਖੇ ਐਸ.

ਅਜੀਤ ਡੈਸਕ 05-09-2026
ਨਵੀਂ ਦਿੱਲੀ, 4 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦੀ ਪੁਲਿਸ ਨੇ ਗਸ਼ਤ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜੋ ਕਿ ਸੇਵਾ ਧਾਮ ਰੋਡ, ਮੰਡੋਲੀ ਦਿੱਲੀ ਵਿਖੇ ਐਸ. ਬੀ. ਆਈ. ਦੇ ਏ. ਟੀ. ਐਮ. ਤੋਂ ਏ. ਸੀ. ਇਨਡੋਰ ਯੂਨਿਟ ਚੋਰੀ ਕਰ ਰਹੇ ਸਨ। ਪੁਲਿਸ ਨੇ ਇਸ ਕੋਲੋਂ ਚੋਰੀ ਕੀਤੀ ਗਈ ਏ. ਸੀ. ਇਨਡੋਰ ਯੂਨਿਟ ਅਤੇ ਵਰਤੇ ਗਏ ਔਜ਼ਾਰ ਬਰਾਮਦ ਕੀਤੇ ਹਨ। ਇਸ ਚੋਰ ਦਾ ਨਾਂਅ ਵਿਪਿਨ (28) ਹੈ , ਜੋ ਕਿ ਪ੍ਰਤਾਪ ਨਗਰ ਦਿੱਲੀ ਸਬੋਲੀ ਦਿੱਲੀ ਦਾ ਰਹਿਣ ਵਾਲਾ ਹੈ। ਇਸ ਚੋਰ ਨੇ ਪਹਿਲਾਂ ਵੀ ਇਕ ਘਰ ਵਿਚ ਚੋਰੀ ਕੀਤੀ ਸੀ। ਪੁਲਿਸ ਨੂੰ ਇਸ ਮਾਮਲੇ ਪ੍ਰਤੀ ਐਸ. ਬੀ. ਆਈ. ਏ. ਟੀ. ਐਮ. ਕੰਟਰੋਲ ਰੂਮ ਮੁੰਬਈ (ਮਹਾਰਾਸ਼ਟਰ) ਤੋਂ ਵਿਸ਼ੇਸ਼ ਤੌਰ ’ਤੇ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਉਸੇ ਸਮੇਂ ਕਾਰਵਾਈ ਕਰਕੇ ਚੋਰ ਨੂੰ ਕਾਬੂ ਕੀਤਾ। ਪੁਲਿਸਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਜਨਮ ਅਸ਼ਟਮੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਗੱਡੀਆਂ ਦੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਾ ਹੋਣ ’ਤੇ ਕੀਤੇ 238 ਚਾਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।