03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਟੋਹਾਣਾ ਵਿਖੇ ਲੱਗਿਆ 7 ਰੋਜ਼ਾ ਧਰਨਾ ਸਮਾਪਤ

ਟੋਹਾਣਾ, 2 ਸਤੰਬਰ (ਮਨਜੀਤ ਸਿੰਘ ਮੰਨੀ)- ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਬੰਦੀ ਸਿੰਘਾਂ ਸਮੇਤ ਹੋਰ ਧਰਮਾਂ ਨਾਲ ਸਬੰਧਤ ਅਜਿਹੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਟੋਹਾਣਾ ਅਤੇ ਸਮੂਹ ਭਾਈਚਾਰੇ ਵੱਲੋਂ ਲਗਾਇਆ ਗਿਆ ਸੱਤ ਰੋਜ਼ਾ ਧਰਨਾ ਅੱਜ ਸਮਾਪਤ ਹੋ ਗਿਆ। ਧਰਨੇ ਦੇ ਆਖਰੀ ਦਿਨ ਸ: ਕੁਲਵਿੰਦਰ ਸਿੰਘ ਅਤੇ ਸਮੂਹ ਭਾਈਚਾਰੇ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਗੇਟ ਰਤੀਆ ਰੋਡ ਤੋਂ ਚੱਲ ਕੇ ਸ਼ਹਿਰ ਵਿੱਚ ਪੈਦਲ ਮਾਰਚ ਕਰਦਿਆਂ ਮਿਨੀ ਸਕੱਤਰੇਤ ਵਿਖੇ ਪਹੁੰਚ ਕੇ ਐੱਸ.

ਅਜੀਤ ਡੈਸਕ 03-09-2026
ਟੋਹਾਣਾ, 2 ਸਤੰਬਰ (ਮਨਜੀਤ ਸਿੰਘ ਮੰਨੀ)- ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਬੰਦੀ ਸਿੰਘਾਂ ਸਮੇਤ ਹੋਰ ਧਰਮਾਂ ਨਾਲ ਸਬੰਧਤ ਅਜਿਹੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਟੋਹਾਣਾ ਅਤੇ ਸਮੂਹ ਭਾਈਚਾਰੇ ਵੱਲੋਂ ਲਗਾਇਆ ਗਿਆ ਸੱਤ ਰੋਜ਼ਾ ਧਰਨਾ ਅੱਜ ਸਮਾਪਤ ਹੋ ਗਿਆ। ਧਰਨੇ ਦੇ ਆਖਰੀ ਦਿਨ ਸ: ਕੁਲਵਿੰਦਰ ਸਿੰਘ ਅਤੇ ਸਮੂਹ ਭਾਈਚਾਰੇ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਗੇਟ ਰਤੀਆ ਰੋਡ ਤੋਂ ਚੱਲ ਕੇ ਸ਼ਹਿਰ ਵਿੱਚ ਪੈਦਲ ਮਾਰਚ ਕਰਦਿਆਂ ਮਿਨੀ ਸਕੱਤਰੇਤ ਵਿਖੇ ਪਹੁੰਚ ਕੇ ਐੱਸ.ਡੀ.ਐੱਮ. ਟੋਹਾਣਾ ਆਕਾਸ਼ ਸ਼ਰਮਾ ਨੂੰ ਭਾਰਤ ਦੇ ਰਾਸ਼ਟਰਪਤੀ ਅਤੇ ਸਬੰਧਤ ਮਹਿਕਮੇਂ ਦੇ ਨਾਮ ਮੰਗ ਪੱਤਰ ਸੌਂਪਿਆ। ਪੈਦਲ ਮਾਰਚ ਦੀ ਸ਼ੁਰੂਆਤ ਰਤੀਆ ਰੋਡ ਸਥਿਤ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਗੇਟ ਤੋਂ ਕੀਤੀ ਗਈ ਜਿੱਥੇ ਸੱਤ ਰੋਜ਼ਾ ਧਰਨੇ ਦੀ ਸ਼ੁਰੂਆਤ ਹੋਈ ਸੀ। ਵੱਡੀ ਗਿਣਤੀ ਵਿੱਚ ਸੰਗਤ ਨੇ ਉਥੋਂ ਪੈਦਲ ਚਾਲੇ ਪਾ ਕੇ ਰਤੀਆ ਰੋਡ, ਦਮਕੌਰਾ ਰੋਡ ਚੌਕ, ਭੂਨਾ ਰੋਡ ਚੌਕ, ਵਾਲਮੀਕਿ ਚੌਕ (ਬਰਾੜ ਚੌਕ) ਅਤੇ ਪੁਰਾਣੇ ਬੱਸ ਸਟੈਂਡ ਰਾਹੀਂ ਮਿਨੀ ਸਕੱਤਰੇਤ ਵੱਲ ਕੂਚ ਕੀਤਾ। ਮਿਨੀ ਸਕੱਤਰੇਤ ਵਿਖੇ ਪਹੁੰਚਣ ਉਪਰੰਤ ਸਮੂਹ ਭਾਈਚਾਰੇ ਵੱਲੋਂ ਐੱਸ . ਡੀ.ਐੱਮ. ਟੋਹਾਣਾ ਆਕਾਸ਼ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸ: ਕੁਲਵਿੰਦਰ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਅਮਨਪ੍ਰੀਤ ਕੌਰ ਜਾਖਲ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਸਾਰ-ਭਿਵਾਨੀ ਤੇ ਟੋਹਾਣਾ ਖੇਤਰ ਦੇ ਮੈਂਬਰ ਬਲਵਿੰਦਰ ਸਿੰਘ ਖਾਲਸਾ, ਸੇਵਾ-ਮੁਕਤ ਸੂਬੇਦਾਰ ਹਰਚਰਨ ਸਿੰਘ, ਸੇਵਾ-ਮੁਕਤ ਲੈਕਚਰਾਰ ਦਿਲਬਰ ਅਲੀ, ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਟੋਹਾਣਾ ਦੇ ਪ੍ਰਧਾਨ ਮਨਜੀਤ ਸਿੰਘ ਪੂਰਨ ਮਾਜਰਾ, ਗਿਆਨੀ ਆਗਿਆਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਵਾਰਾ ਬਾਬਾ ਬੰਦਾ ਸਿੰਘ ਬਹਾਦਰ ਰਾਮਨਗਰ (ਪ੍ਰਧਾਨ ਗ੍ਰੰਥੀ ਸਭਾ ਟੋਹਾਣਾ), ਸ: ਇੰਦਰਜੀਤ ਸਿੰਘ ਭੱਟੀ ਸਾਬਕਾ ਪ੍ਰਧਾਨ ਪੰਜਾਬੀ ਅਧਿਆਪਕ ਸੰਗਠਨ ਹਰਿਆਣਾ, ਸਰਦਾਰ ਕਰਮਜੀਤ ਸਿੰਘ ਸਾਲਮ ਖੇੜਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਪਾਲ ਸਿੰਘ, ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਜਾਖਲ ਦੇ ਪ੍ਰਧਾਨ ਲਾਭ ਸਿੰਘ ਅਤੇ ਸ: ਹਰਦੀਪ ਸਿੰਘ ਦਸਮੇਸ਼ ਅਕੈਡਮੀ ਗੁੱਲਰਵਾਲਾ ਨੇ ਪਹੁੰਚੀ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਬਾਬਾ ਸਰਬਲੋਹ ਸਿੰਘ, ਬਾਬਾ ਮਹਿਤਾਬ ਸਿੰਘ, ਬਾਬਾ ਹਰਮਨ ਸਿੰਘ, ਬਾਬਾ ਸੰਤੋਖ਼ ਸਿੰਘ ਮਿਓਂਦ ਅਤੇ ਸਮੂਹ ਨਿਹੰਗ ਸਿੰਘ ਜੱਥੇਬੰਦੀ, ਡਾ. ਅਮਰੀਕ ਸਿੰਘ, ਡਾ: ਕਸ਼ਮੀਰ ਸਿੰਘ, ਮੁਹੱਬਤ ਪਾਲ ਸਿੰਘ ਰੋਡਵੇਜ਼ ਟੋਹਾਣਾ, ਸ: ਬਲਵੀਰ ਸਿੰਘ ਪਾਸਪੋਰਟ ਵਾਲੇ ਟੋਹਾਣਾ, ਮਹਿੰਦਰ ਸਿੰਘ ਭੱਟੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕ੍ਰਿਸ਼ਨਾ ਕਲੋਨੀ ਟੋਹਾਣਾ, ਸੁਰਜੀਤ ਸਿੰਘ ਨੱਥੋਵਾਲ, ਮੰਗਾ ਸਿੰਘ ਨਾਗਲਾ, ਦਰਸ਼ਨ ਸਿੰਘ ਰੋਡਵੇਜ਼, ਸੇਵਾ ਸਿੰਘ, ਹਰਪਾਲ ਸਿੰਘ, ਕੁਲਵੀਰ ਸਿੰਘ, ਜੀਤ ਸਿੰਘ ਸ਼ਕਰਪੁਰਾ, ਰੇਸ਼ਮ ਸਿੰਘ (ਘਾਸੀ ਰਾਮ ਕਿਸਾਨ ਯੂਨੀਅਨ), ਪਰਮਜੀਤ ਸਿੰਘ ਹਿੰਮਤਪੁਰਾ, ਬਿਲਾਵਲ ਸਿੰਘ ਬੱਲ, ਨਿਰਵੈਲ ਸਿੰਘ ਟੋਹਾਣਾ, ਦਰਸ਼ਨ ਸਿੰਘ ਹਿੰਮਤਪੁਰਾ, ਜੁਗਰਾਜ ਸਿੰਘ ਸਨਿਆਣਾ, ਗੁਰਪ੍ਰੀਤ ਸਿੰਘ ਭੂਨਾ, ਕੁਲਦੀਪ ਸਿੰਘ ਭੂਨਾ, ਪੂਰਨ ਸਿੰਘ ਸ਼ਕਰਪੁਰਾ, ਬਹਾਦਰ ਸਿੰਘ ਪੂਰਨ ਮਾਜਰਾ, ਪਰਮਜੀਤ ਸਿੰਘ ਭੱਟੀ ਸਨਿਆਨਾ, ਰਣਜੀਤ ਸਿੰਘ ਹਿੰਮਤਪੁਰਾ, ਯੁਗਰਾਜ ਸਿੰਘ ਟੋਹਾਣਾ, ਜਗਰਾਜ ਸਿੰਘ ਟੋਹਾਣਾ, ਜਸ਼ਨਦੀਪ ਸਿੰਘ ਟੋਹਾਣਾ, ਦੀਪ ਸਿੰਘ ਹਿੰਮਤਪੁਰਾ, ਬਲਦੇਵ ਸਿੰਘ ਪੂਰਨ ਮਾਜਰਾ, ਗੁਰਪਿਆਰ ਸਿੰਘ ਢੇਰ, ਮਹਿੰਦਰ ਸਿੰਘ ਦਮਕੌਰਾ, ਸੁਖਦੀਪ ਸਿੰਘ ਦਮਕੌਰਾ, ਗੁਲਬਹਾਰ ਸਿੰਘ ਦਮਕੌਰਾ, ਜੋਗਿੰਦਰ ਸਿੰਘ ਦਮਕੌਰਾ, ਪਰਮਜੀਤ ਸਿੰਘ ਸਨਿਆਣਾ, ਡਾ. ਗੁਰਦੀਪ ਸਿੰਘ ਢਿੱਲੋ ਰਤਾਥੇਹ, ਡਾ. ਦਿਲਬਾਗ ਸਿੰਘ ਦੀਵਾਨਾ, ਡਾ. ਰਮਨਦੀਪ ਸਿੰਘ ਢੇਰ, ਡਾ. ਮਹਾਂਵੀਰ ਧਾਰਸੂਲ, ਡਾ. ਭਰਤ ਸਿੰਘ ਮੰਘੇੜਾ ਅਤੇ ਡਾ. ਦਵਿੰਦਰ ਸਿੰਘ ਮੰਘੇੜਾ, ਜਗਬੀਰ ਸਿੰਘ ਬੀਗੜ, ਜਸਪਾਲ ਸਿੰਘ ਲਲੋਦਾ, ਹਰਮੀਤ ਸਿੰਘ ਬੀਗੜ, ਕਿਰਪਾਲ ਸਿੰਘ ਬੀਗੜ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਗੜ, ਦਰਸ਼ਨ ਸਿੰਘ ਬੀਗੜ ਸਕੱਤਰ, ਜਸਵਿੰਦਰ ਸਿੰਘ ਅੱਕਾਂਵਾਲੀ, ਗੁਰਦੀਪ ਸਿੰਘ ਡੁੱਲਟ, ਬਲਰਾਜ ਸਿੰਘ ਖਾਸਾ ਪਠਾਣਾ, ਜਗਤਾਰ ਸਿੰਘ ਖਾਸਾ ਪਠਾਣਾ, ਹਰਭਜਨ ਸਿੰਘ ਟੋਹਾਣਾ, ਚੰਨਪ੍ਰੀਤ ਸਿੰਘ ਕਾਲਾ ਲਲੋਦਾ, ਮਿੱਠੂ ਸਿੰਘ ਸਿੰਬਲਵਾਲਾ, ਲਖਵਿੰਦਰ ਸਿੰਘ ਸਿੰਬਲਵਾਲਾ, ਸੁਜਾਨ ਸਿੰਘ ਫੌਜੀ, ਸੁਰਿੰਦਰ ਸਿੰਘ ਸ਼ਿੰਦਾ ਗੁਪਤਾ ਕਲੋਨੀ, ਦਲਵਿੰਦਰ ਸਿੰਘ, ਇੰਦਰਪਾਲ ਸਨਿਆਣਾ, ਜੋਗਿੰਦਰ ਸਿੰਘ ਸਨਿਆਣਾ, ਗੁਰਭੇਜ ਸਿੰਘ ਸਨਿਆਣਾ, ਅਜਮੇਰ ਸਿੰਘ ਸਨਿਆਣਾ, ਬਲਵਿੰਦਰ ਸਿੰਘ ਸਨਿਆਣਾ, ਬਲਦੇਵ ਸਿੰਘ ਸਨਿਆਣਾ, ਜੁਗਰਾਜ ਸਿੰਘ ਭੱਟੀ ਸਨਿਆਣਾ, ਰਸਵਿੰਦਰ ਸਿੰਘ ਉਪ ਪ੍ਰਧਾਨ ਪਗੜੀ ਸੰਭਾਲ ਜੱਟਾ ਤਲਵਾੜਾ, ਨਰਿੰਦਰ ਸਿੰਘ ਪ੍ਰਧਾਨ ਕਮੇਟੀ ਤਲਵਾੜਾ, ਭਾਈ ਕੁਲਵੰਤ ਸਿੰਘ ਗ੍ਰੰਥੀ ਤਲਵਾੜਾ, ਜਗਦੇਵ ਸਿੰਘ ਤਲਵਾੜਾ, ਜੱਗਾ ਸਿੰਘ ਤਲਵਾੜਾ, ਨਾਜਰ ਸਿੰਘ ਤਲਵਾੜਾ, ਮਹੰਤ ਸਿੰਘ ਤਲਵਾੜਾ, ਹਰਵਿੰਦਰ ਸਿੰਘ ਤਲਵਾੜਾ, ਕੇਵਲ ਸਿੰਘ ਕਾਣਾ ਖੇੜਾ, ਕੁਲਦੀਪ ਸਿੰਘ ਕਾਣਾ ਖੇੜਾ, ਗੁਰਚਰਨ ਸਿੰਘ ਅਮਾਣੀ, ਮਾਸਟਰ ਰਣਜੀਤ ਸਿੰਘ ਢਿੱਲੋ ਕਿਸਾਨ ਯੂਨੀਅਨ ਉਗਰਾਹਾਂ ਏਕਤਾ, ਰੇਸ਼ਮ ਸਿੰਘ ਘਾਸੀ ਰਾਮ ਕਿਸਾਨ ਯੂਨੀਅਨ, ਸਤੀਸ਼ ਕੁਮਾਰ, ਮਨੋਜ ਕੁਮਾਰ ਸਨਿਆਣਾ, ਸੁਖਵਿੰਦਰ ਸਿੰਘ ਸਨਿਆਣਾ, ਵਿਨੋਦ ਕੁਮਾਰ ਸਨਿਆਣਾ, ਵਿੱਕੀ ਸਿੰਘ ਖਾਲਸਾ, ਮੋਹਨ ਸਿੰਘ ਸਰਪੰਚ ਪੂਰਨ ਮਾਜਰਾ, ਮਲਕੀਤ ਸਿੰਘ ਲੋਹਾ ਖੇੜਾ, ਹਰਪਾਲ ਸਿੰਘ ਪੂਰਨ ਮਾਜਰਾ, ਨਵਜੋਤ ਸਿੰਘ ਟੋਹਾਣਾ, ਬਲਜੀਤ ਸਿੰਘ ਹਿੰਮਤਪੁਰਾ, ਗੁਲਾਬ ਸਿੰਘ ਉਦੈਪੁਰ, ਲਾਲ ਸਿੰਘ ਉਦੈਪੁਰ, ਲਾਭ ਸਿੰਘ ਉਦੈਪੁਰ, ਹਰਭਜਨ ਸਿੰਘ ਉਦੈਪੁਰ, ਰਾਮਪਾਲ ਅਮਾਣੀ, ਮਹਿੰਗਾ ਸਿੰਘ ਅਮਾਣੀ, ਰਾਜਵਿੰਦਰ ਕੌਰ ਪੂਰਨ ਮਾਜਰਾ, ਬੰਤ ਕੌਰ ਪੂਰਨ ਮਾਜਰਾ, ਹਰਦੀਪ ਕੌਰ ਪੂਰਨ ਮਾਜਰਾ, ਦਾਸ ਕੌਰ ਪੂਰਨ ਮਾਜਰਾ, ਪ੍ਰਕਾਸ਼ ਕੌਰ ਪੂਰਨ ਮਾਜਰਾ, ਇੰਦਰਜੀਤ ਕੌਰ ਪੂਰਨ ਮਾਜਰਾ, ਅਜਮੇਰ ਕੌਰ ਪੂਰਨ ਮਾਜਰਾ, ਗੁਰਪ੍ਰੀਤ ਕੌਰ ਹਿੰਮਤਪੁਰਾ, ਜਸਵੀਰ ਕੌਰ ਹਿੰਮਤਪੁਰਾ, ਪ੍ਰੇਮ ਸਿੰਘ ਪੂਰਨ ਮਾਜਰਾ, ਹਰਪਾਲ ਸਿੰਘ ਪੂਰਨ ਮਾਜਰਾ, ਸੁਰਿੰਦਰ ਸਿੰਘ ਸੈਕਟਰੀ, ਹਰਪਾਲ ਸਿੰਘ ਭੂਨਾ ਗੁਰਦੁਆਰਾ ਸਿੰਘ ਸਭਾ ਪ੍ਰਧਾਨ, ਰਣਜੀਤ ਸਿੰਘ ਭੂਨਾ, ਦਰਬਾਰਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਭੂਨਾ, ਮਨਦੀਪ ਸਿੰਘ ਨਾਗਲਾ, ਰਮਨ ਬਾਕਸਰ ਨਲਕਾ ਢਾਣੀ, ਕਮਲ ਬਰਾੜ ਰਹਿਣ ਖੇੜੀ ਪਗੜੀ ਸੰਭਾਲ ਜੱਟਾ ਬਲਾਕ ਭੂਨਾ, ਗੁਰਦੀਪ ਸਿੰਘ ਰੈਣਖੇੜੀ, ਮਨਪ੍ਰੀਤ ਸਿੰਘ ਰੈਣ ਖੇੜੀ, ਬਖਸਿੰਦਰ ਸਿੰਘ ਰੈਣਖੇੜੀ, ਗੁਰਬਚਨ ਸਿੰਘ ਰਣਖੇੜੀ, ਗੁਰਸਵਿੰਦਰ ਸਿੰਘ ਰੈਣਖੇੜੀ, ਜੂਪਾ ਸਿੰਘ ਰੈਣਖੇੜੀ, ਗੁਰਤੇਜ ਸਿੰਘ ਰੈਣਖੇੜੀ, ਭਾਈ ਸਤਿਗੁਰ ਸਿੰਘ ਹਿੰਮਤਪੁਰਾ, ਮੇਲਾ ਸਿੰਘ ਹਿੰਮਤਪੁਰਾ, ਪਰਮਜੀਤ ਸਿੰਘ, ਭਾਈ ਮਲਕੀਤ ਸਿੰਘ ਗ੍ਰੰਥੀ ਖਨੌਰਾ, ਭਾਈ ਨਿਰਮਲ ਸਿੰਘ ਹੈਡ ਗ੍ਰੰਥੀ ਖਨੌਰਾ, ਭਾਈ ਮਲਕੀਤ ਸਿੰਘ ਜਮਾਲਪੁਰ ਸ਼ੇਖਾ, ਭਾਈ ਸਤਨਾਮ ਸਿੰਘ ਪੂਰਨ ਮਾਜਰਾ, ਬਾਬਾ ਮਿੱਠੂ ਸਿੰਘ, ਲਾਭ ਸਿੰਘ ਹਲਵਾਈ ਗੁਪਤਾ ਕਲੋਨੀ, ਭਾਈ ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ ਟੋਹਾਣਾ, ਸੁਖਪਾਲ ਸਿੰਘ ਸੁੱਖਾ ਲਲੋਦਾ, ਅਮਨਦੀਪ ਲਲੋਦਾ ਚਮਕੌਰ ਸਿੰਘ ਲਲੋਦਾ, ਸ: ਸ਼ੇਰ ਸਿੰਘ ਜਾਖਲ ਸੇਵਾਦਾਰ ਸ੍ਰੀ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ, ਨਸੀਬ ਕੌਰ ਜਾਖਲ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠ ਵਿੱਚ ਪਹੁੰਚੇ। ਇਸ ਤੋਂ ਇਲਾਵਾ ਬੀਗੜ, ਲਲੋਦਾ, ਦਮਕੌਰਾ, ਸਨਿਆਣਾ, ਤਲਵਾੜਾ, ਕਾਣਾ ਖੇੜਾ, ਪੂਰਨ ਮਾਜਰਾ, ਉਦੈਪੁਰ, ਅਮਾਣੀ, ਭੂਨਾ, ਰੈਣ ਖੇੜੀ, ਜਾਖਲ ਅਤੇ ਹੋਰ ਕਈ ਪਿੰਡਾਂ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ। ਕੈਨੇਡਾ ਤੋਂ ਜਸਵਿੰਦਰ ਸਿੰਘ ਅੱਕਾਂਵਾਲੀ ਨੇ ਵੀਡੀਓ ਕਾਲ ਰਾਹੀਂ ਸਮਾਗਮ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਬੰਦੀ ਸਿੰਘਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀਆਂ ਦੀ ਰਿਹਾਈ ਦੀ ਮੰਗ ਦਾ ਸਮਰਥਨ ਕੀਤਾ।
ਪਿਛਲੀ ਖ਼ਬਰ 274.35 ਗ੍ਰਾਮ ਹੈਰੋਇਨ ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਲੋਕ ਪੰਚਾਇਤ ਨੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਦੀ ਕੀਤੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।