03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੋਕ ਪੰਚਾਇਤ ਨੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਦੀ ਕੀਤੀ ਹਮਾਇਤ

ਸਿਰਸਾ, 2 ਸਤੰਬਰ (ਭੁਪਿੰਦਰ ਪੰਨੀਵਾਲੀਆ) - ਸਿਰਸਾ ਜ਼ਿਲ੍ਹਾ ਦੇ ਪਿੰਡ ਨਕੌੜਾ ਦੇ ਬੱਸ ਅੱਡੇ ’ਤੇ ਸਥਿਤ ਗੁਰਦੁਆਰਾ ਸੰਤ ਤੇਜਾ ਸਿੰਘ ’ਚ ਲੋਕ ਪੰਜਾਇਤ ਦੀ ਮੀਟਿੰਗ ਮੁਖਤਿਆਰ ਸਿੰਘ ਢਿੱਲੋਂ ਨਾਈਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਸ ਪਾਸ ਕਰਕੇ ਸਫਾਈ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਗਈ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਤੁਰੰਤ ਸਵੀਕਾਰ ਕਰੇ, ਤਾਂ ਜੋ ਸਫਾਈ ਪ੍ਰਣਾਲੀ ਦੇ ਪਟੜੀ ਤੋਂ ਉਤਰਨ ਕਾਰਨ ਮਹਾਂਮਾਰੀ ਫੈਲਣ ਤੋਂ ਰੋਕਿਆ ਜਾ ਸਕੇ।

ਲੋਕ ਪੰਚਾਇਤ ਦੀ ਮੀਟਿੰਗ ਵਿੱਚ ਹਾਜ਼ਰ ਮੈਂਬਰ। ਤਸਵੀਰ : ਪੰਨੀਵਾਲੀਆ 03-09-2026
ਸਿਰਸਾ, 2 ਸਤੰਬਰ (ਭੁਪਿੰਦਰ ਪੰਨੀਵਾਲੀਆ) - ਸਿਰਸਾ ਜ਼ਿਲ੍ਹਾ ਦੇ ਪਿੰਡ ਨਕੌੜਾ ਦੇ ਬੱਸ ਅੱਡੇ ’ਤੇ ਸਥਿਤ ਗੁਰਦੁਆਰਾ ਸੰਤ ਤੇਜਾ ਸਿੰਘ ’ਚ ਲੋਕ ਪੰਜਾਇਤ ਦੀ ਮੀਟਿੰਗ ਮੁਖਤਿਆਰ ਸਿੰਘ ਢਿੱਲੋਂ ਨਾਈਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਸ ਪਾਸ ਕਰਕੇ ਸਫਾਈ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਗਈ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਤੁਰੰਤ ਸਵੀਕਾਰ ਕਰੇ, ਤਾਂ ਜੋ ਸਫਾਈ ਪ੍ਰਣਾਲੀ ਦੇ ਪਟੜੀ ਤੋਂ ਉਤਰਨ ਕਾਰਨ ਮਹਾਂਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਫਾਈ ਕਾਮਿਆਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਰਕਾਰ ਦਮਨਕਾਰੀ ਕਾਰਵਾਈ ਕਰ ਰਹੀ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ਇੱਕ ਹੋਰ ਮਤੇ ਵਿੱਚ ਪ੍ਰਧਾਨ ਮੰਤਰੀ ਵੱਲੋਂ 15 ਅਗਸਤ ਨੂੰ ਦਿਮਾਗੀ ਨਕਸਲੀਆਂ ਦੀ ਸਫਾਈ ਦੀ ਮੁਹਿੰਮ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਸਨੂੰ ਲੋਕ ਵਿਰੋਧੀ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਾਲ ਉਠਾਉਣ ਵਾਲੇ ਹਰ ਵਿਅਕਤੀ ਨੂੰ ਦਿਮਾਗੀ ਨਕਸਲ ਕਹਿ ਕੇ ਤਾਨਾਸ਼ਾਹੀ ਅਤੇ ਫਾਸ਼ੀਵਾਦੀ ਮਾਨਸਿਕਤਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇੱਕ ਹੋਰ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਜਿੱਥੇ ਮੀਂਹ ਅਤੇ ਪਾਣੀ ਦੀ ਘਾਟ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹਰਿਆਣਾ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾਏ ਅਤੇ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅੰਦੋਲਨ ਦੀ ਸਮਾਪਤੀ ਮੌਕੇ ਜੈਨ ਜੀ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਮੁੜ ਧਰਨਾ ਦੇਣ ਲਈ ਮਜਬੂਰ ਨਾ ਹੋਣ। ਮੀਟਿੰਗ ਵਿੱਚ ਸਵਰਨ ਸਿੰਘ ਵਿਰਕ, ਨਿਰਮਲ ਬਸਰਾ, ਸੁਖਦੇਵ ਸਿੰਘ ਕਕਾ, ਗੁਰਨਾਮ ਸਿੰਘ ਝੱਬਰ, ਗੁਰਦੀਪ ਸਿੰਘ, ਗੁਰਚਰਨ ਸਿੰਘ ਕਿੱਲੇਵਾਲਾ, ਸੇਵਾ ਵਿਰਕ, ਮਾਲਕ ਸਿੰਘ, ਜਸਵੰਤ ਸਰਪੰਚ, ਅਜੈਬ ਸਿੰਘ ਸਾਬਕਾ ਡੀ.ਐਸ.ਪੀ., ਡਾ. ਗੁਰਪ੍ਰੀਤ ਸਿੰਧਰਾ, ਸੁਖਵੰਤ ਘੁੰਮਣ, ਅਵਤਾਰ ਪੰਥੀਆ, ਸੁਖਦੇਵ ਸਿੰਘ, ਨਰਬੀਰ ਸਿੰਘ, ਹਰਭਗਵਾਨ ਸਿੰਘ ਮੁੱਖੀ, ਰਘਬੀਰ ਸਿੰਘ, ਬਲਦੇਵ ਚੇਲੇਕਾ, ਸਤਨਾਮ ਕੰਬੋਜ, ਵਿਕਰਮਜੀਤ ਸਿੰਘ ਸਰਪੰਚ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਟੋਹਾਣਾ ਵਿਖੇ ਲੱਗਿਆ 7 ਰੋਜ਼ਾ ਧਰਨਾ ਸਮਾਪਤ ਅਗਲੀ ਖ਼ਬਰ ਡਾ. ਵਰੁਣ ਗੁਲਾਟੀ ਸਕੱਤਰ ਸਾਹਿਤ ਅਕਾਦਮੀ ਵਲੋਂ ਡਾ. ਭੱਲਾ ਦੀ ਕਿਤਾਬ ‘ਮੰਜ਼ਿਲ ਕੀ ਕਸ਼ਿਸ਼ : ਰਾਹਾਂ ਕੀ ਕਸ਼ਿਸ਼’ ਰਿਲੀਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।