ਉਪ ਕੁਲਪਤੀ ਵਿਜੇ ਕੁਮਾਰ ਵਲੋਂ ਵਿਦਿਆਰਥੀ ਮਨਦੀਪ ਸਿੰਘ ਦੇ ਉੱਦਮ ਦੀ ਸ਼ਲਾਘਾ
ਸਿਰਸਾ, 24 ਅਗਸਤ (ਭੁਪਿੰਦਰ ਪੰਨੀਵਾਲੀਆ)- ਯੂਨੀਵਰਸਿਟੀ ਸਕੂਲ ਫਾਰ ਗ੍ਰੈਜੂਏਟ ਸਟੱਡੀਜ਼ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਫੈਸ਼ਨ ਡਿਜ਼ਾਈਨਿੰਗ ਅਤੇ ਲਾਈਫਸਟਾਈਲ ਟੈਕਸਟਾਈਲ (ਐਫਡੀਐਲਟੀ) ਪ੍ਰੋਗਰਾਮ ਦੇ ਇੱਕ ਨੌਜਵਾਨ ਉੱਦਮੀ ਅਤੇ ਵਿਦਿਆਰਥੀ ਮਨਦੀਪ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪ੍ਰੋਗਰਾਮ ਦੇ ਦੌਰਾਨ ਆਪਣੇ ਸਟਾਰਟਅੱਪ ਦੇ ਤਹਿਤ ਇੱਕ ਹੱਥ ਨਾਲ ਬਣੀ ਜੈਕਟ ਭੇਂਟ ਕੀਤੀ। ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਨੌਜਵਾਨ ਉੱਦਮੀ ਚੌਪਾਲ ਦਾ ਆਯੋਜਨ ਕੀਤਾ ਗਿਆ।
ਸਿਰਸਾ, 24 ਅਗਸਤ (ਭੁਪਿੰਦਰ ਪੰਨੀਵਾਲੀਆ)- ਯੂਨੀਵਰਸਿਟੀ ਸਕੂਲ ਫਾਰ ਗ੍ਰੈਜੂਏਟ ਸਟੱਡੀਜ਼ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਫੈਸ਼ਨ ਡਿਜ਼ਾਈਨਿੰਗ ਅਤੇ ਲਾਈਫਸਟਾਈਲ ਟੈਕਸਟਾਈਲ (ਐਫਡੀਐਲਟੀ) ਪ੍ਰੋਗਰਾਮ ਦੇ ਇੱਕ ਨੌਜਵਾਨ ਉੱਦਮੀ ਅਤੇ ਵਿਦਿਆਰਥੀ ਮਨਦੀਪ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪ੍ਰੋਗਰਾਮ ਦੇ ਦੌਰਾਨ ਆਪਣੇ ਸਟਾਰਟਅੱਪ ਦੇ ਤਹਿਤ ਇੱਕ ਹੱਥ ਨਾਲ ਬਣੀ ਜੈਕਟ ਭੇਂਟ ਕੀਤੀ। ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਨੌਜਵਾਨ ਉੱਦਮੀ ਚੌਪਾਲ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਸ਼ੀ ਨਾਲ ਜੈਕੇਟ ਨੂੰ ਸਵੀਕਾਰ ਕੀਤਾ ਅਤੇ ਵਿਦਿਆਰਥੀ ਦੇ ਹੁਨਰ ਅਤੇ ਉੱਦਮ ਦੀ ਸ਼ਲਾਘਾ ਕੀਤੀ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ ਨੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਨਾ ਸਿਰਫ਼ ਰੁਜ਼ਗਾਰ ਪ੍ਰਾਪਤ ਕਰਨ ਲਈ ਸਗੋਂ ਰੁਜ਼ਗਾਰ ਸਿਰਜਕ ਬਣਨ ਲਈ ਵੀ ਉਤਸ਼ਾਹਿਤ ਕਰ ਰਹੀ ਹੈ। ਮਨਦੀਪ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਆਪਣੀ ਹੱਥੀਂ ਬਣੀ ਜੈਕਟ ਭੇਂਟ ਕਰਨਾ ਇਸ ਦਿਸ਼ਾ ਵਿੱਚ ਇੱਕ ਜ਼ਿਕਰਯੋਗ ਪ੍ਰਾਪਤੀ ਹੈ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਮਨਦੀਪ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨਰਲ-ਐੱਚ ਸਟਾਰਟਅੱਪ ਪ੍ਰੋਗਰਾਮ ਵਰਗੇ ਪਲੇਟਫਾਰਮ ਨੌਜਵਾਨਾਂ ਨੂੰ ਆਪਣੇ ਵਿਚਾਰਾਂ, ਹੁਨਰਾਂ ਅਤੇ ਉਤਪਾਦਾਂ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।