17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜਲਦੀ ਹੀ ਤਿੰਨ ਹਸਪਤਾਲਾਂ ’ਚ ਮਿਲੇਗੀ ਕੈਂਸਰ ਡੇ ਕੇਅਰ ਸੈਂਟਰ ਦੀ ਸਹੂਲਤ

ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਸਰਕਾਰ ਦੇ ਤਿੰਨ ਹਸਪਤਾਲਾਂ ਵਿਚ ਜਲਦੀ ਹੀ ਕੈਂਸਰ - ਡੇ - ਕੇਅਰ ਸੈਂਟਰ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ ।

ਅਜੀਤ ਡੈਸਕ 17-08-2026
ਨਵੀਂ ਦਿੱਲੀ , 16 ਅਗਸਤ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਸਰਕਾਰ ਦੇ ਤਿੰਨ ਹਸਪਤਾਲਾਂ ਵਿਚ ਜਲਦੀ ਹੀ ਕੈਂਸਰ - ਡੇ - ਕੇਅਰ ਸੈਂਟਰ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ । ਜਿਸ ਵਿਚ ਪੰਡਤ ਮਦਨ ਮੋਹਨ ਮਾਲਵੀਆ ਹਸਪਤਾਲ , ਦੁਆਰਕਾ ਸਥਿਤ ਇੰਦਰਾ ਗਾਂਧੀ ਹਸਪਤਾਲ ਅਤੇ ਪੂਠ ਖੁਰਦ ਸਥਿਤ ਮਹਾਂਰਿਸ਼ੀ ਹਸਪਤਾਲ ਸ਼ਾਮਿਲ ਹਨ । ਇਨ੍ਹਾਂ ਹਸਪਤਾਲਾਂ ਵਿਚ ਕੈਂਸਰ ਦੇ ਮਰੀਜ਼ਾਂ ਦੀ ਕੀਮੋਥਰੈਪੀ ਦੀ ਸਹੂਲਤ ਮਿਲ ਸਕੇਗੀ । ਜੂਨ ਦੇ ਮਹੀਨੇ ਵਿਚ ਹਰੀ ਨਗਰ ਦਿੱਲੀ ਸਥਿਤ ਦੀਨ ਦਿਆਲ ਉਪਾਧਿਆ ਹਸਪਤਾਲ ਵਿਚ ਪਹਿਲਾ ਡੇ - ਕੇਅਰ ਸੈਂਟਰ ਸ਼ੁਰੂ ਕੀਤਾ ਗਿਆ ਸੀ । ਕੇਂਦਰ ਸਰਕਾਰ ਦੀ ਪਹਿਲ ਅਧੀਨ ਜ਼ਿਲ੍ਹਾ ਪੱਧਰ ’ ਤੇ ਕੈਂਸਰ ਦੇ ਮਰੀਜ਼ਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ । ਇਨ੍ਹਾਂ ਹਸਪਤਾਲਾਂ ਵਿਚ ਕੀਮੋਥੈਰੇਪੀ ਦੀ ਸਹੂਲਤ ਮਿਲਣ ਦੇ ਕਾਰਨ ਕੈਂਸਰ ਦੇ ਮਰੀਜ਼ਾਂ ਨੂੰ ਦੂਰ ਦੇ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਉਪਰੋਕਤ ਨੇੜਲੇ ਹਸਪਤਾਲਾਂ ਵਿਚ ਜਾਣਾ ਸੌਖਾ ਹੋਵੇਗਾ ।
ਪਿਛਲੀ ਖ਼ਬਰ ਦਿੱਲੀ ’ਚ ਬਿਨਾਂ ਸੁਰੱਖਿਆ ਦੇ ਚਲ ਰਹੇ ਨੇ ਚਾਰਜਿੰਗ ਪੁਆਇੰਟ ਅਗਲੀ ਖ਼ਬਰ ਜਾਖਲ ’ਚ ਪਗੜੀ ਸੰਭਾਲ ਜੱਟਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਆਜ਼ਾਦੀ ਦਿਵਸ ’ਤੇ ਕਾਲਾ ਦਿਵਸ ਮਨਾਇਆ ਰੇਲਵੇ ਓਵਰਬ੍ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।