08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

10 ਕਰੋੜ ਨਸ਼ਾ ਮੁਕਤੀ ਪ੍ਰਣ ਮੁਹਿੰਮ ਤਹਿਤ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ’ ਚ ਕਰਵਾਇਆ ਪ੍ਰਣ ਸਮਾਗਮ

ਟੋਹਾਣਾ , 7 ਅਗਸਤ ( ਮਨਜੀਤ ਸਿੰਘ )- 10 ਕਰੋੜ ਨਸ਼ਾ ਮੁਕਤੀ ਪ੍ਰਣ ਮਹਾ ਮੁਹਿੰਮ ਤਹਿਤ ਬ੍ਰਹਮਾਕੁਮਾਰੀਜ਼ ਵੱਲੋਂ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਵਿਖੇ ਨਸ਼ਾ ਮੁਕਤੀ ਸਬੰਧੀ ਪ੍ਰਣ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਕੂਲ ਦੇ ਕਰੀਬ 160 ਵਿਦਿਆਰਥੀਆਂ ਨੇ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ ।

ਅਜੀਤ ਡੈਸਕ 08-08-2026
ਟੋਹਾਣਾ , 7 ਅਗਸਤ ( ਮਨਜੀਤ ਸਿੰਘ )- 10 ਕਰੋੜ ਨਸ਼ਾ ਮੁਕਤੀ ਪ੍ਰਣ ਮਹਾ ਮੁਹਿੰਮ ਤਹਿਤ ਬ੍ਰਹਮਾਕੁਮਾਰੀਜ਼ ਵੱਲੋਂ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਵਿਖੇ ਨਸ਼ਾ ਮੁਕਤੀ ਸਬੰਧੀ ਪ੍ਰਣ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਕੂਲ ਦੇ ਕਰੀਬ 160 ਵਿਦਿਆਰਥੀਆਂ ਨੇ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ । ਸੇਵਾ ਕੇਂਦਰ ਇੰਚਾਰਜ ਬੀ . ਕੇ . ਵੰਦਨਾ ਭੈਣ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ , ਮਾਨਸਿਕ ਅਤੇ ਸਮਾਜਿਕ ਤੌਰ ’ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਰਾਜਯੋਗ ਸਾਡੇ ਮਨ ਨੂੰ ਇੰਨਾ ਮਜ਼ਬੂਤ ਬਣਾਉਂਦਾ ਹੈ ਕਿ ਅਸੀਂ ਜੀਵਨ ਵਿੱਚ ਹਰ ਤਰ੍ਹਾਂ ਦੀ ਬੁਰੀ ਆਦਤ ਤੋਂ ਦੂਰ ਰਹਿ ਸਕਦੇ ਹਾਂ । ਪਰਮਾਤਮਾ ਦੀ ਯਾਦ ਮਨੁੱਖ ਦੀ ਵਿਵੇਕ ਸ਼ਕਤੀ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਵਧਾਉਂਦੀ ਹੈ । ਬ੍ਰਹਮਾਕੁਮਾਰੀ ਕੌਸ਼ਲਿਆ ਭੈਣ ਨੇ ਵਿਦਿਆਰਥੀਆਂ ਨੂੰ ਰਾਜਯੋਗ ਦਾ ਅਭਿਆਸ ਕਰਵਾਇਆ , ਜਦਕਿ ਗਾਇਤਰੀ ਭੈਣ ਨੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਜੀਵਨ ਜਿਊਣ ਦੀ ਸਹੁੰ ਚੁਕਾਈ । ਸਮਾਗਮ ਦੀ ਪ੍ਰਧਾਨਗੀ ਮੰਜੂ ਪਾਹਵਾ ਨੇ ਕੀਤੀ । ਸਕੂਲ ਦੇ ਪ੍ਰਿੰਸੀਪਲ ਰਾਜੇਂਦਰ ਦੂਬੇ ਨੇ ਬ੍ਰਹਮਾਕੁਮਾਰੀ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਤਣਾਅ ਭਰੇ ਦੌਰ ਵਿੱਚ ਹਰੇਕ ਵਿਦਿਆਰਥੀ ਅਤੇ ਵਿਅਕਤੀ ਲਈ ਅਧਿਆਤਮਿਕ ਸਿੱਖਿਆ ਬਹੁਤ ਜ਼ਰੂਰੀ ਹੈ । ਪਰਮਾਤਮਾ ਨਾਲ ਧਿਆਨ ਜੋੜ ਕੇ ਹੀ ਮਨੁੱਖ ਤਣਾਅ , ਡਿਪ੍ਰੈਸ਼ਨ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਹ ਮਹਾ ਮੁਹਿੰਮ 20 ਅਗਸਤ ਤੱਕ ਚਲਾਈ ਜਾਵੇਗੀ । ਇਸ ਤੋਂ ਇਲਾਵਾ ਬ੍ਰਹਮਾਕੁਮਾਰੀ ਸੰਸਥਾ ਵੱਲੋਂ 23 ਅਗਸਤ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1 ਵਜੇ ਤੱਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ । ਸੇਵਾ ਕੇਂਦਰ ਇੰਚਾਰਜ ਬੀ . ਕੇ . ਵੰਦਨਾ ਭੈਣ ਨੇ ਸ਼ਹਿਰ ਵਾਸੀਆਂ ਨੂੰ ਖੂਨਦਾਨ ਨੂੰ ਮਹਾਦਾਨ ਸਮਝਦਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰਨ ਦੀ ਅਪੀਲ ਕੀਤੀ ।
ਪਿਛਲੀ ਖ਼ਬਰ ਨਗਰ ਪਾਲਿਕਾ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ‘ਰਾਸ਼ਟਰੀ ਹੈਂਡਲੂਮ ਦਿਵਸ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।