ਸੈਂਟਰਲ ਸੈਕਟਰੀਏਟ ਕਲੱਬ ਨੇ ਮਾਨਤਾ ਰੱਦ ਕਰਨ ’ਤੇ ਬੇਦਖ਼ਲੀ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਵਿਚ ਦਿੱਤੀ ਚੁਨੌਤੀ
ਨਵੀਂ ਦਿੱਲੀ,2 ਅਗਸਤ (ਜਗਤਾਰ ਸਿੰਘ)-107 ਸਾਲ ਪੁਰਾਣੇ ਸੈਂਟਰਲ ਸੈਕਟਰੀਏਟ ਕਲੱਬ ਨੇ, ਕੇਂਦਰ ਸਰਕਾਰ ਦੁਆਰਾ ਉਸ ਦੀ ਮਾਨਤਾ ਰੱਦ ਕਰਨ ਅਤੇ ਕੰਪਲੈਕਸ ਖ਼ਾਲੀ ਕਰਨ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਕਲੱਬ ਨੇ ਇਨ੍ਹਾਂ ਹੁਕਮਾਂ ਨੂੰ ਮਨਮਾਨੀ, ਗੈਰ-ਸੰਵਿਧਾਨਕ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਉਲਟ ਦੱਸਿਆ।
ਅਜੀਤ ਡੈਸਕ
03-08-2026