02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਸੜ ਵਲੋਂ ਨਾਬਾਲਗ ਲੜਕੀ ਦੀ ਹੱਤਿਆ ਦੇ ਵਿਰੋਧ ਵਿਚ ਜੰਡਿਆਲਾ ਮੰਜਕੀ ਵਿਚ ਵਿਸ਼ਾਲ ਧਰਨਾ ਤੇ ਕੱਢਿਆ ਮੋਮਬੱਤੀ ਮਾਰਚ

ਅਜੀਤ ਡੈਸਕ 20-07-2026
ਜਮਸ਼ੇਰ,ਜੰਡਿਆਲਾ ਮੰਜਕੀ, 19 ਅਪ੍ਰੈਲ (ਹਰਵਿੰਦਰ ਕੁਮਾਰ)- ਲੰਘੀ 15 ਜੁਲਾਈ ਸ਼ਾਮ ਨੂੰ ਮਾਸੜ ਵੱਲੋਂ ਨਾਬਾਲਗ ਲੜਕੀ ਦੀ ਕੀਤੀ ਹੱਤਿਆ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਵੱਲੋਂ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੰਡਿਆਲਾ ਮੰਜਕੀ ਵਿਖੇ ਜਲੰਧਰ ਚੌਂਕ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਕੈਂਡਲ ਮਾਰਚ ਕੱਢਿਆ ਗਿਆ। ਉਕਤ ਦੁਖਦਾਈ ਘਟਨਾ ਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੰਡਿਆਲਾ ਦੀ 15 ਸਾਲਾ ਲਵਨਿਆਂ ਨਾਂ ਦੀ ਨਾਬਾਲਗ ਲੜਕੀ ਨੂੰ ਸਕੇ ਰਿਸ਼ਤੇਦਾਰ ( ਮਾਸੜ ) ਨੇ ਕੁੱਟ-ਕੁੱਟ ਕੇ ਮਾਰ ਦਿੱਤਾ । ਇਹ ਘਟਨਾ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਖੇਤਰ ਰੂਪ ਨਗਰ ਦੀ ਹੈ। ਘਟਨਾ ਸਬੰਧੀ ਮੁਕੱਦਮਾ ਨੰਬਰ 208 ਦਰਜ਼ 16 ਜੁਲਾਈ ਨੂੰ ਦਰਜ ਕੀਤਾ ਗਿਆ ਸੀ। ਸਿਵਲ ਹਸਪਤਾਲ ਜਲੰਧਰ ਵਿੱਚ ਪੋਸਟ-ਮਾਰਟਮ ਕਰਵਾਉਣ ਤੋਂ ਬਾਦ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕਰਕੇ ਪੁਲ਼ੀਸ ਥਾਣਾ ਗੇਟ ਹਕੀਮਾਂ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 103,351(2) ਅਤੇ 3(5) ਅਧੀਨ ਮੁੱਢਲੀ ਰਿਪੋਰਟ ਦਰਜ ਕਰ ਲਈ ਗਈ ਹੈ। ਮ੍ਰਿਤਕਾ ਦੇ ਵੱਡੇ ਭਰਾ ਸੂਜਲ ਸਹੋਤਾ ਪੁੱਤਰ ਜਤਿੰਦਰ ਵਾਸੀ ਨਵੀਂ ਅਬਾਦੀ ਜੰਡਿਆਲਾ ਦੇ ਬਿਆਨ ਅਨੁਸਾਰ ਕੁਝ ਦਿਨ ਪਹਿਲਾਂ ਮ੍ਰਿਤਕ ਲੜਕੀ ਆਪਣੇ ਮਾਸੀ-ਮਾਸੜ ਕੋਲ ਰਹਿ ਕੇ ਗਈ ਸੀ । ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨਾਂ ਵਿੱਚ ਲਿਖਾਇਆ ਹੈ ਕਿ ਅੰਮ੍ਰਿਤਸਰ ਵਾਸੀ ਉਸਦਾ ਮਾਸੜ ਵਨੀਤ ਕੁਮਾਰ ਉਰਫ ਹਨੀ ਬੁਰੀ ਨਜ਼ਰ ਰੱਖਦਾ ਸੀ ਪਰ ਲੜਕੀ ਨੇ ਉਸਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਕੁਝ ਦਿਨ ਬਾਅਦ ਉਨਾਂ ਦੇ ਮਾਸੜ ਨੇ ਫੋਨ ਕਰਕੇ ਜ਼ਰੂਰੀ ਗੱਲ ਕਰਨ ਲਈ ਲੜਕੀ ਲਵਨਿਆਂ ਅਤੇ ਉਸਦੇ ਭਰਾ ਸੂਜਲ ਨੂੰ ਅੰਮ੍ਰਿਤਸਰ ਆਪਣੇ ਘਰ ਸੱਦਿਆ ਅਤੇ ਜਾਣ ਦੇ ਕਿਰਾਏ ਲਈ ਗੂਗਲ ਪੇ ਰਾਹੀਂ ਦੋ ਹਜ਼ਾਰ ਰੁਪਏ ਵੀ ਭੇਜੇੇ ਅਤੇ ਤਾਕੀਦ ਕੀਤੀ ਕਿ ਉਹ ਹੋਰ ਕਿਸੇ ਨੂੰ ਨਾਲ ਨਾ ਲੈ ਕੇ ਆਉਣ। ਸੂਜਲ ਅਤੇ ਉਸਦੀ ਭੈਣ ਦੇ ਮਾਂ-ਪਿਉ ਨੇ ਦੋਹਾਂ ਬੱਚਿਆਂ ਨੂੰ ਭੇਜਣਾ ਠੀਕ ਨਾ ਸਮਝਿਆ ਅਤੇ ਕਿਸੇ ਦੀ ਗੱਡੀ ਵਿੱਚ ਤੇਲ ਪਵਾ ਕੇ ਆਪ ਵੀ ਨਾਲ ਚਲੇ ਗਏ। ਮਾਸੜ ਦੇ ਘਰ ਤੋਂ ਥੋੜ੍ਹਾ ਦੂਰ ਆਪਣੇ ਮਾਂ-ਬਾਪ ਨੂੰ ਗੱਡੀ ਵਿੱਚ ਰੁਕਵਾ ਕੇ ਦੋਵੇਂ ਭੈਣ-ਭਰਾ ਮਾਸੜ-ਮਾਸੀ ਦੀ ਕੋਠੀ ਅੰਦਰ ਚਲੇ ਗਏ। ਉਹਨਾਂ ਦੱਸਿਆ ਕੀ ਮਾਸੜ ਨੇ ਲੜਕੀ ਲਵਨਿਆਂ ’ਤੇ ਦੋਸ਼ ਲਾਇਆ ਕਿ ਉਸਨੇ ਉਸਦੇੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ ,ਜਿਸ ਦੀ ਪੁੱਛ-ਗਿੱਛ ਕਰਨੀ ਹੈ।ਉਹ ਲੜਕੀ ਨੂੰ ਚੁਬਾਰੇ ਵਿੱਚ ਲੈ ਗਿਆ ਅਤੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਬਹੁਤ ਰੌਲਾ ਪਾਇਆ। ਉਸਦਾ ਭਰਾ ਦੌੜ ਕੇ ਗਿਆ ਅਤੇ ਦਰਵਾਜ਼ਾ ਖੜਕਾਇਆ।ਮਾਸੜ ਦੇ ਭਰਾ ਨੰਨੂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਹੇਠਾਂ ਭੇਜ ਦਿੱਤਾ ਅਤੇ ਦੋਵੇਂ ਭਰਾ ਲੜਕੀ ਦੀ ਕੁੱਟ-ਮਾਰ ਕਰਦੇ ਰਹੇ। ਕਿਸੇ ਤਰੀਕੇ ਸੂਜਲ ਸਹੋਤਾ ਨੇ ਆਪਣੇ ਮਾਂ-ਬਾਪ ਨੂੰ ਸੂਚਿਤ ਕੀਤਾ ਅਤੇ ਉਹ ਵੀ ਆ ਗਏ।ਜਦੋਂ ਉੱਪਰ ਜਾ ਕੇ ਦੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਨਗਨ ਹਾਲਤ ਵਿੱਚ ਪਈ ਸੀ । ਲੜਕੀ ਦੀ ਮਾਸੀ ਨੇ ਉਸਨੂੰ ਕੱਪੜੇ ਪਾਏ । ਵਨੀਤ ਕੁਮਾਰ ਜੋ ਕ੍ਰਿਮੀਨਲ ਬੰਦਾ ਹੈ ਅਤੇ ਥੋੜ੍ਹੇ ਦਿਨ ਪਹਿਲਾਂ ਹੀ ਜੇਲ੍ਹ ’ਚੋਂ ਆਇਆ ਹੈ ਸਾਰਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਕਤਲ ਦੀ ਵਜਾ ਲੜਕੀ ਵਲੋਂ ਮਾਸੜ ਨਾਲ ਗਲਤ ਸਬੰਧ ਬਣਾਉਣ ਤੋਂ ਇਨਕਾਰ ਸਮਝਿਆ ਜਾ ਰਿਹਾ ਹੈ। ਕਰਤਾਰਪੁਰ ਨਜ਼ਦੀਕ ਲੜਕੀ ਦੀ ਲਾਸ਼ ਅਤੇ ਹੋਰਾਂ ਨੂੰ ਵਨੀਤ ਆਪਣੇ ਰਿਸ਼ਤੇਦਾਰ ਦੀ ਗੱਡੀ ਵਿੱਚ ਰੱਖ ਕੇ ਆਪ ਵਾਪਸ ਅੰਮ੍ਰਿਤਸਰ ਮੁੜ ਗਿਆ।ਮ੍ਰਿਤਕਾ ਦੇ ਮਾਸੜ ਦਾ ਰਿਸ਼ਤੇਦਾਰ ਜੰਡਿਆਲਾ ਵਿੱਚ ਲ਼ੜਕੀ ਦੇ ਘਰ ਲਾਗੇ ਲਾਸ਼ ਉਤਰਵਾ ਕੇ ਗੱਡੀ ਭਜਾ ਕੇ ਲੈ ਗਿਆ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲੀਸ ਕੰਟਰੋਲ ਰੂਮ 112 ਤੇ ਫੋਨ ਕੀਤਾ ਜਿਨ੍ਹਾਂ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਲੜਕੀ ਦਾ ਪੋਸਟ-ਮਾਰਟਮ ਕਰਵਾ ਕੇ ਕੇਸ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਆਬਕਾਰੀ ਵਿਭਾਗ ਦੀ ਛਾਪਾ ਟੀਮ ਵਲੋਂ ਪਰਾਗਪੁਰ ਚੈਕਪੋਸਟ ਨੇੜੇ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਦੋ ਕਾਬੂ ਅਗਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਵਲੋਂ ਰਾਹਗੀਰਾਂ ਲਈ ਲਗਾਇਆ ਨਵਾਂ ਵਾਟਰ ਕੂਲਰ ਸਾਰੇ ਮੈਂਬਰ ਕਲੱਬ ਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।