09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਿਜਲੀ ਦੀ ਕਿੱਲਤ ਨੂੰ ਲੈ ਕੇ ਕਾਂਗਰਸ 23 ਨੂੰ ਐਸ.ਈ. ਦਫ਼ਤਰ ਦਾ ਕਰੇਗੀ ਘਿਰਾਓ

ਅਜੀਤ ਡੈਸਕ 19-07-2026
ਸਿਰਸਾ, 18 ਜੁਲਾਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਕਾਂਗਰਸ ਕਮੇਟੀ ਜ਼ਿਲ੍ਹੇ ਵਿੱਚ ਵਧ ਰਰੀ ਬਿਜਲੀ ਦੀ ਕਿੱਲਤ ਨੂੰ ਲੈ ਕੇ 23 ਜੁਲਾਈ ਨੂੰ ਬਿਜਲੀ ਨਿਗਮ ਦੇ ਐਈ ਦੇ ਦਫ਼ਤਰ ਦਾ ਘੇਰਾਓ ਕਰੇਗੀ। ਇਹ ਜਾਣਕਾਰੀ ਕਾਲਾਂਵਾਲੀ ਤੋਂ ਕਾਂਗਰਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਏਲਨਾਬਾਦ ਤੋਂ ਵਿਧਾਇਕ ਚੌਧਰੀ ਭਰਤ ਸਿੰਘ ਬੇਨੀਵਾਲ, ਸਿਰਸਾ ਤੋਂ ਵਿਧਾਇਕ ਗੋਕੁਲ ਸੇਤੀਆ ਅਤੇ ਡੱਬਵਾਲੀ ਤੋਂ ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਸਾਂਝੇ ਤੌਰ ’ਤੇ ਦਿੱਤੀ।ਕਾਂਗਰਸੀ ਆਗੂਆਂ ਨੇ ਦੱਸਿਆ ਕਿ 23 ਜੁਲਾਈ ਨੂੰ ਸਵੇਰੇ 10 ਵਜੇ ਕਾਂਗਰਸੀ ਵਰਕਰ ਬਰਨਾਲਾ ਰੋਡ ’ਤੇ ਸਥਿਤ ਐਸਈ ਦਫ਼ਤਰ ਵੱਲ ਮਾਰਚ ਕਰਨਗੇ। ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਐਸਈ ਦੇ ਦਫ਼ਤਰ ਦਾ ਘੇਰਾਓ ਕੀਤਾ ਜਾਵੇਗਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਤੇਜ਼ ਗਰਮੀ ਦੌਰਾਨ ਅਣਐਲਾਨੀ ਬਿਜਲੀ ਕੱਟਾਂ ਨੇ ਜਿਥੇ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਕੀਤਾ ਹੈ ਉਥੇ ਹੀ ਕੱਟਾਂ ਕਾਰਨ ਕਿਸਾਨੀ ਦੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੂੰ ਪੀਣ ਤੱਕ ਦਾ ਪਾਣੀ ਨਹੀਂ ਮਿਲ ਰਿਹਾ। ਲੋਕਾਂ ਨੂੰ ਟੈਂਕਰਾਂ ਤੋਂ ਮੁਲ ਦਾ ਪਾਣੀ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਨਿਯਮਿਤ ਬਿਜਲੀ ਸਪਲਾਈ ਉਦਯੋਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਕਿਸੇ ਵੀ ਸਮੇਂ ਬਿਜਲੀ ਕੱਟ ਲਗਾ ਦਿੰਦਾ ਹੈ। ਇਨ੍ਹਾਂ ਕੱਟਾਂ ਲਈ ਕੋਈ ਨਿਰਧਾਰਤ ਸਮਾਂ-ਸਾਰਣੀ ਨਹੀਂ ਹੈ, ਜਿਸ ਕਾਰਨ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪੂਰੀ ਤਰ੍ਹਾਂ ਵਿਘਨ ਪੈ ਰਹੀ ਹੈ। ਦੂਜੇ ਪਾਸੇ, ਸਰਕਾਰ ਅਤੇ ਬਿਜਲੀ ਨਿਗਮ ਨਿਰਵਿਘਨ ਬਿਜਲੀ ਸਪਲਾਈ ਦਾ ਦਾਅਵਾ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹੈ। ਜ਼ਿਲ੍ਹੇ ਭਰ ਵਿੱਚ ਬਿਜਲੀ ਅਤੇ ਪਾਣੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਨਤਾ ਵਿੱਚ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ।
ਪਿਛਲੀ ਖ਼ਬਰ ਮਾਂ ਭਗਵਤੀ ਨਿਕੇਤਨ ਸਕੂਲ ਦੀ ਵਿਦਿਆਰਥਣ ਪੂਰਨਿਮਾ ਨੇ ਨੀਟ-2026 ‘ਚ 599 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਨਹਿਰੀ ਪਾਣੀ, ਬਿਜੀਲੀ ਕਮੀ ਤੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ਦਾ ਕੰਮ ਪਛੜਿਆ ਕਿਸਾਨਾ ਦੇ ਲਾਏ ਝੋਨੇ ’ਚ ਪਾਣੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।