02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੈਟਰੋ ਰੇਲ ਕਾਰਪੋਰੇਸ਼ਨ ਦਾ 12ਵਾਂ ਗਾਹਕ ਸੰਤੁਸ਼ਟੀ ਸਰਵੇ ਅੱਜ ਤੋਂ ਸ਼ੁਰੂ

ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) 15 ਜੁਲਾਈ 2026 ਤੋਂ 12ਵਾਂ ਗਾਹਕ ਸੰਤੁਸ਼ਟੀ ਸਰਵੇ ਸ਼ੁਰੂ ਕਰ ਰਿਹਾ ਹੈ। ਇਸ ਦਾ ਮੁੱਖ ਤੌਰ ’ਤੇ ਉਦੇਸ਼ ਯਾਤਰੀਆਂ ਤੋਂ ਮੈਟਰੋ ਰੇਲ ਦੀਆਂ ਸੇਵਾਵਾਂ ਅਤੇ ਸਹੂਲਤਾਂ ਦੇ ਪ੍ਰਤੀ ਸਿੱਧਾ ਫੀਡਬੈਕ ਲੈਣਾ ਅਤੇ ਸੁਧਾਰ ਦੀ ਜ਼ਰੂਰਤ ਵਾਲੇ ਖੇਤਰਾਂ ਦੀ ਪਹਿਚਾਣ ਕਰਕੇ ਕਾਰਵਾਈ ਕਰਨਾ ਹੈ। ਡੀ.ਐਮ.ਆਰ.ਸੀ. ਦਾ ਕਹਿਣਾ ਹੈ ਕਿ ਸਰਵੇ ਰਾਹੀਂ ਯਾਤਰੀਆਂ ਤੋਂ ਪ੍ਰਸ਼ਨਾਵਲੀ ਦੇ ਮਾਧਿਅਮ ਨਾਲ ਸੱਤ ਪ੍ਰਮੁੱਖ ਬਿੰਦੂਆਂ ਪ੍ਰਤੀ ਸਲਾਹ ਲਈ ਜਾਵੇਗੀ, ਜਿਸ ਵਿਚ ਮੈਟਰੋ ਰੇਲ ਦੀ ਮੌਜੂਦਗੀ ਤੇ ਪਹੁੰਚ, ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸੂਚਨਾ ਪ੍ਰਤੀ ਸੇਵਾਵਾਂ, ਸੇਵਾਵਾਂ ਦੀ ਗੁਣਵੱਤਾ, ਗਾਹਕ ਸੇਵਾ, ਮੈਟਰੋ ਸਟੇਸ਼ਨਾਂ ਦੇ ਬਾਹਰ ਮੌਜੂਦ ਸਹੂਲਤਾਂ, ਸੁਰੱਖਿਆ ਅਤੇ ਆਰਾਮ ਆਦਿ ਪਹਿਲੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜੋ ਲੋਕ ਇਸ ਸਰਵੇ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਡੀ.ਐਮ.ਆਰ.ਸੀ. ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਹੋਮਪੇਜ ’ਤੇ ਮੌਜੂਦ ਲਿੰਕ ਰਾਹੀਂ ਆਪਣੀ ਪ੍ਰਤੀਕਿਰਿਆ ਦਰਜ ਕਰਾ ਸਕਦੇ ਹਨ।

ਪਿਛਲੀ ਖ਼ਬਰ ਪਾਵਰਕਾਮ ਮੈਨੇਜਮੈਂਟ ਦੇ ਵਤੀਰੇ ਖਿਲਾਫ਼ ਤਾਪ ਬਿਜਲੀ ਘਰ ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚਰਚ ’ਚੋਂ ਚੋਰੀ ਕੀਤਾ ਸਾਮਾਨ ਪੁਲਿਸ ਨੇ ਕੀਤਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।