ਤਪਾ ਮੰਡੀ, 20 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਆਜ਼ਾਦ ਕਲਚਰਲ ਐਂਡ ਰਾਮਲੀਲਾ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਸਨ ਜਿਨਾਂ ਵੱਲੋਂ ਤਿਉਹਾਰ ਦਾ ਜੋਤੀ ਪ੍ਰਚੰਡ ਕਰਕੇ ਉਦਘਾਟਨ ਕੀਤਾ ਗਿਆ । ਇਸ ਮੌਕੇ ਕਲੱਬ ਦੇ ਪ੍ਰਧਾਨ ਡਾਇਰੈਕਟਰ ਅਤੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਅਤੇ ਉਨਾਂ ਦੀ ਟੀਮ ਨੂੰ ਜੀਓ ਆਇਆ ਆਖਿਆ ਗਿਆ। ਦੁਸਹਿਰੇ ਦੇ ਮੁੱਖ ਮਹਿਮਾਨ ਵਲੋਂ ਕਲੱਬ ਨੂੰ ਸਹਿਯੋਗ ਦੇਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਹੋਈ ਹੈ ਇਸ ਲਈ ਸਾਨੂੰ ਭਗਵਾਨ ਸ੍ਰੀ ਰਾਮ ਜੀ ਵਲੋਂ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਵਿਧਾਇਕ ਵਲੋਂ ਕਲੱਬ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕਰਨ ਤੋਂ ਬਾਅਦ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਸਮਾਜ ਸੇਵੀ ਅਤੇ ਐਸ ਐਨ ਆਰੀਆ ਹਾਈ ਸਕੂਲ ਦੇ ਮੀਤ ਪ੍ਰਧਾਨ ਸਤਪਾਲ ਮੌੜ , ਸਮਾਜਸੇਵੀ ਸੰਟੂ ਮੌੜ , ਸਮਾਜਸੇਵੀ ਰਘਵੀਰ ਚੰਦ ਅਗਰਵਾਲ, ਹੇਮਰਾਜ ਸ਼ੰਟੀ ਮੌੜ, ਰਾਜੂ ਮਹਿਤਾ, ਸੀਨੀਅਰ ਆਗੂ ਰਵੀ ਮੌੜ ਤੋ ਇਲਾਵਾ ਸ਼ਹਿਰ ਦੇ ਮੋਹਤਵਰ ਹਾਜ਼ਰ ਸਨ।।
ਤਾਜ਼ਾ ਖ਼ਬਰਾਂ
Free
ਦੁਸਹਿਰੇ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਰਾਵਣ ਮੇਘਨਾਥ ਅਤੇ ਕੁੰਭ ਕਰਨ ਦੇ ਪੁਤਲਿਆਂ ਨੂੰ ਕੀਤਾ ਅਗਨੀ ਭੇਂਟ
ਤਪਾ ਮੰਡੀ, 20 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਆਜ਼ਾਦ ਕਲਚਰਲ ਐਂਡ ਰਾਮਲੀਲਾ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਸਨ ਜਿਨਾਂ ਵੱਲੋਂ ਤਿਉਹਾਰ ਦਾ ਜੋਤੀ ਪ੍ਰਚੰਡ ਕਰਕੇ ....
ਅਜੀਤ ਡੈਸਕ
20-10-2026