03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਗਟਰਾਂ ਦੇ ਟੁੱਟੇ ਢੱਕਣ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ !

ਅਜੀਤ ਡੈਸਕ 13-07-2026

ਜ਼ੀਰਾ,12 ਜੁਲਾਈ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਵਿਚ ਅਨੇਕਾਂ ਗਲੀਆਂ ਵਿਚ ਗਟਰਾਂ ਦੇ ਟੁੱਟੇ ਹੋਏ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਉਰਫ ਭੋਲਾ ਵਾਸੀ ਵਾਰਡ ਨੰਬਰ 2 ਬਸਤੀ ਮਾਛੀਆਂ ਜ਼ੀਰਾ ਨੇ ਦੱਸਿਆ ਕਿ ਉਨਾਂ ਦੀ ਗਲੀ ਵਿਚ ਪਿਛਲੇ ਕਾਫੀ ਸਮੇਂ ਤੋਂ ਗਟਰ ਦਾ ਢੱਕਣ ਟੁੱਟਿਆ ਪਿਆ ਹੈ। ਜਿਸ ਸਬੰਧ ਵਿਚ ਨਗਰ ਕੌਂਸਲ ਜ਼ੀਰਾ ਦੇ ਸੰਬੰਧਤ ਠੇਕੇਦਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਉਸ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਉਸ ਨੇ ਦੱਸਿਆ ਕਿ ਮਲੋ ਕੇ ਰੋਡ ਜ਼ੀਰਾ ’ਤੇ ਸਥਿਤ ਪੀ.ਡਬਲਿਯੂ.ਡੀ. ਦੇ ਪੁਰਾਣੇ ਦਫਤਰ ਦੇ ਨਾਲ ਦੀ ਗਲੀ ਵਿਚ ਵੀ ਪਿਛਲੇ ਕਾਫੀ ਸਮੇਂ ਤੋਂ ਗਟਰ ਦਾ ਢੱਕਣ ਟੁੱਟਾ ਹੋਇਆ ਹੈ। ਜਿਸ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਉਸ ਨੇ ਦੱਸਿਆ ਕਿ ਬਰਸਾਤਾਂ ਦੇ ਦਿਨ ਹੋਣ ਕਰਕੇ ਗਲੀਆਂ ਵਿਚ ਪਾਣੀ ਜਮਾ ਹੋ ਜਾਂਦਾ ਹੈ ਅਤੇ ਗਟਰ ਦੇ ਟੁੱਟੇ ਹੋਏ ਢੱਕਣਾ ਬਾਰੇ ਆਉਂਦੇ ਜਾਂਦੇ ਵਾਹਣ ਚਾਲਕਾਂ ਨੂੰ ਪਤਾ ਨਹੀਂ ਲੱਗਦਾ। ਜਿਸ ਕਾਰਨ ਹਾਦਸਾ ਵਾਪਰਨ ਕਰਕੇ ਕਿਸੇ ਵੀ ਸਮੇਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਲਖਵਿੰਦਰ ਸਿੰਘ ਉਰਫ ਭੋਲਾ ਨੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਪਾਸੋਂ ਮੰਗ ਕੀਤੀ ਹੈ ਕਿ ਇਨਾ ਗਟਰਾਂ ਉਪਰ ਲੱਗੇ ਹੋਏ ਟੁੱਟੇ ਢੱਕਣ ਹਟਾ ਕੇ ਨਵੇਂ ਢੱਕਣ ਲਗਾਏ ਜਾਣ।

ਪਿਛਲੀ ਖ਼ਬਰ ਲਾਸ਼ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ, ਕਲਪਨਾ ਚਾਵਲਾ ਪਾਰਕ ਵਿੱਚ ਸ਼ੁਰੂ ਹੋਈ ਸਫ਼ਾਈ ਮੁਹਿੰਮ ਅਗਲੀ ਖ਼ਬਰ ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ ਨੇ ਘੱਗਰ ਟਟੀਆਣਾ ਗੇਜ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ ਅਤੇ ਮੌਕੇ ’ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।