07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਏਕਾਦਸ਼ੀ ਦੇ ਮੌਕੇ ’ਤੇ ਲਗਾਈ ਮਿੱਠੇ ਜਲ ਦੀ ਛਬੀਲ

ਅਜੀਤ ਡੈਸਕ 12-07-2026
ਕਾਲਾਂਵਾਲੀ/ਸਿਰਸਾ, 11 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਥਾਨਕ ਤਖ਼ਤਮਲ ਰੋਡ ’ਤੇ ਸਥਿਤ ਲਿਟਲ ਏਂਜਲ ਐਜੂਕੇਸ਼ਨ ਟਰੱਸਟ ਨੇ ਦਵਾਰਕਾ ਏਕਾਦਸ਼ੀ ਦੇ ਮੌਕੇ ’ਤੇ ਸਕੂਲ ਦੇ ਸਾਹਮਣੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ। ਟਰੱਸਟ ਦੇ ਮੁਖੀ ਰਾਕੇਸ਼ ਗੋਇਲ ਅਤੇ ਪ੍ਰਦੀਪ ਸਿੰਘ ਦੀ ਨਿਗਰਾਨੀ ਹੇਠ ਲਾਈ ਗਈ ਇਸ ਛਬੀਲ ਨੂੰ ਲਾਉਣ ਦੇ ਕੰਮ ਵਿੱਚ ਸਕੂਲ ਸਟਾਫ਼, ਜਿਸ ਵਿੱਚ ਸਕੂਲ ਬੱਸ ਡਰਾਈਵਰ ਅਤੇ ਹੋਰ ਸਟਾਫ਼ ਮੈਂਬਰ ਸ਼ਾਮਲ ਸਨ, ਨੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵਕ ਅਤੇ ਸੰਸਥਾਵਾਂ ਆਪਣੇ ਮਾਪਿਆਂ ਦੀ ਯਾਦ ਵਿੱਚ ਭੋਜਨ ਵੰਡਣ ਅਤੇ ਹੋਰ ਦਾਨ ਦੇਣ ਦਾ ਪ੍ਰਬੰਧ ਕਰਦੀਆਂ ਹਨ, ਪਰ ਪਿਆਸੇ ਨੂੰ ਪਾਣੀ ਦੇਣਾ ਸਭ ਤੋਂ ਵੱਡੀ ਸੇਵਾ ਮੰਨਿਆ ਜਾਂਦਾ ਹੈ।
ਪਿਛਲੀ ਖ਼ਬਰ ਮੁਫ਼ਤ ਖੂਨ ਜਾਂਚ ਕੈਂਪ ਅੱਜ ਅਗਲੀ ਖ਼ਬਰ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ, 37 ਖੂਨਦਾਨੀਆਂ ਨੇ ਕੀਤਾ ਖ਼ੂਨਦਾਨ ਸੰਗਮ ਬਲੱਡ ਸੈਂਟਰ ਟੋਹਾਣਾ ਦੇ ਪ੍ਰਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।