04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੰਜਾਬ ਦੇ ਕਾਲੇ ਦੌਰ ਦੌਰਾਨ ਹੋਈਆਂ ਪੁਲਿਸ ਵਧੀਕੀਆਂ ਬਾਰੇ ਵਾਈਟ ਪੇਪਰ ਜਾਰੀ ਕਰੇ ਕੇਂਦਰ ਸਰਕਾਰ- ਸਰਨਾ

ਅਜੀਤ ਡੈਸਕ 09-07-2026
ਨਵੀਂ ਦਿੱਲੀ, 8 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿਚ 15 ਸਾਲ ਦੇ ਕਾਲੇ ਦੌਰ ਸਮੇਂ ,ਅੱਤਵਾਦ ਦੇ ਖਿਲਾਫ ਪੁਲਿਸ ਕਾਰਵਾਈ ਦੌਰਾਨ ਕੀਤੇ ਗਏ ਜੁਲਮਾਂ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਕਾਲੇ ਦੌਰ ਵਿਚ ਹੋਈਆਂ ਵਧੀਕੀਆਂ ਦਾ ਅਧਿਕਾਰਤ ਬਿਊਰਾ ਜਨਤਾ ਦੇ ਸਾਹਮਣੇ ਰੱਖਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ । ਸਰਨਾ ਨੇ ਕਿਹਾ ਕਿ ਨਿਆਂ ਯਕੀਨੀ ਬਣਾਉਣ ਅਤੇ ਇਤਿਹਾਸ ਨੂੰ ਭੁਲਾਏ ਜਾਣ ਤੋਂ ਬਚਾਉਣ ਲਈ ,ਸਚਾਈ ਨੂੰ ਅਧਿਕਾਰਤ ਤੌਰ ’ਤੇ ਦਰਜ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ । ਮੌਜੂਦਾ ਸਮੇਂ ’ਚ ਚਰਚਾ ਵਿਚ ਚਲ ਰਹੀ ਸਤਲੁਜ ਫਿਲਮ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਇਹ ਫਿਲਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ ਅਤੇ ਭਾਈ ਖਾਲੜਾ ਨੇ ,ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ,ਗਾਇਬ ਕੀਤੇ ਹੋਏ ਲੋਕਾਂ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਅੰਤਿਮ ਸਸਕਾਰ ਕੀਤੇ ਜਾਣ ਦੇ ਰਿਕਾਰਡ ਦਾ ਸਿਲਸਿਲੇ ਬਿਊਰਾ ਤਿਆਰ ਕੀਤਾ । ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੁਆਰਾ ਕੀਤਾ ਗਿਆ ਇਹ ਕਾਰਜ, ਹਕੀਕਤ ਅਤੇ ਸੰਘਰਸ਼ ਦੇ ਸਭ ਤੋਂ ਅਹਿਮ ਅਧਿਆਏ ਵਿਚੋਂ ਇੱਕ ਹੈ । ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੀ ਸ਼ਹਾਦਤ ਅਤੇ ਉਨ੍ਹਾਂ ਦੁਆਰਾ ਕੀਤਾ ਗਿਆ ਕਾਰਜ ,ਤਤਕਾਲੀ ਨਿਆਇਕ ਪ੍ਰਣਾਲੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ।
ਪਿਛਲੀ ਖ਼ਬਰ ਮੋਬਾਈਲ ਦੀ ਦੁਕਾਨ ’ਚ ਲੱਖਾਂ ਦੀ ਚੋਰੀ ਦਾ ਖ਼ੁਲਾਸਾ 2 ਮੁਲਜ਼ਮ ਗ੍ਰਿਫ਼ਤਾਰ, 50 ਮੋਬਾਈਲ ਬਰਾਮਦ ਅਗਲੀ ਖ਼ਬਰ ਬਾਰਿਸ਼ ਪੈਣ ’ਤੇ ਦਿੱਲੀ ਦੀ ਰਫ਼ਤਾਰ ਹੋਈ ਹੋਲੀ ਅਨੇਕਾਂ ਥਾਵਾਂ ’ਤੇ ਭਰ ਗਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।