04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੱਡੀਆਂ ਦੀ ਚੋਰੀ ਕਰਨ ਵਾਲਾ ਕਾਬੂ

ਅਜੀਤ ਡੈਸਕ 09-07-2026
ਨਵੀਂ ਦਿੱਲੀ, 8 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ. ਏ. ਟੀ. ਐਸ ਟੀਮ ਨੇ ਗੱਡੀਆਂ ਦੀ ਚੋਰੀ ਕਰਨ ਵਾਲੇ ਇਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ 4 ਚੋਰੀ ਕੀਤੀਆਂ ਹੋਈਆਂ ਦੋਪਹੀਆ ਗੱਡੀਆਂ ਬਰਾਮਦ ਕੀਤੀਆਂ। ਇਨ੍ਹਾਂ ਗੱਡੀਆਂ ਦੀ ਬਰਾਮਦੀ ’ਤੇ ਪੁਲਿਸ ਦੇ ਚਾਰ ਮਾਮਲੇ ਹੱਲ ਹੋ ਗਏ ਹਨ। ਇਸ ਚੋਰ ਦਾ ਨਾਂਅ ਸਮੀਰ (24) ਹੈ ਜੋ ਕਿ ਦਿੱਲੀ ਦੇ ਖਿਚੜੀਪੁਰ ਇਲਾਕੇ ਦਾ ਰਹਿਣ ਵਾਲਾ ਹੈ। ਇਸ ਫੜੇ ਗਏ ਚੋਰ ਦੇ ਖ਼ਿਲਾਫ਼ ਪਹਿਲਾਂ ਵੀ ਦਿੱਲੀ ਦੇ ਚਾਰ ਥਾਣਿਆਂ ਦੇ ਵਿਚ ਮਾਮਲੇ ਦਰਜ ਹਨ। ਗੱਡੀਆਂ ਦੀ ਚੋਰੀ ਪ੍ਰਤੀ ਪੁਲਿਸ ਦੇ ਕੋਲ ਸ਼ਿਕਾਇਤਾਂ ਆਈਆਂ ਸਨ। ਪੁਲਿਸ ਗੱਡੀਆਂ ਦੀ ਚੋਰੀ ਦੇ ਮਾਮਲੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸੀ ਅਤੇ ਇਨ੍ਹਾਂ ਨੇ ਚੋਰਾਂ ਨੂੰ ਫੜਨ ਦੇ ਲਈ ਤਕਨੀਕ ਨਿਗਰਾਨੀ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ ਅਤੇ ਮੁਖਬਰਾਂ ਨੂੰ ਤਿਆਰ ਕੀਤਾ ਅਤੇ ਨਾਲ ਹੀ ਗਸ਼ਤ ਵੀ ਵਧਾ ਦਿੱਤੀ। ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਗੱਡੀਆਂ ਦੀ ਚੋਰੀ ਵਾਲਾ ਇਕ ਚੋਰ ਚੋਰੀ ਕੀਤੇ ਮੋਟਰਸਾਈਕਲ ’ਤੇ ਖਿਚੜੀਪੁਰ ਇਲਾਕੇ ਵਿਚ ਆ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਪਣਾ ਜਾਲ ਵਿਛਾ ਦਿੱਤਾ। ਇਕ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਬਾਈਕ ’ਤੇ ਆਉਂਦੇ ਵੇਖਿਆ ਅਤੇ ਉਸ ਨੂੰ ਇਸ਼ਾਰਾ ਕੀਤਾ ਪ੍ਰੰਤੂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਦੱਸ ਦਿੱਤੀ।
ਪਿਛਲੀ ਖ਼ਬਰ ਬਾਰਿਸ਼ ਪੈਣ ’ਤੇ ਦਿੱਲੀ ਦੀ ਰਫ਼ਤਾਰ ਹੋਈ ਹੋਲੀ ਅਨੇਕਾਂ ਥਾਵਾਂ ’ਤੇ ਭਰ ਗਿਆ ਪਾਣੀ ਅਗਲੀ ਖ਼ਬਰ ਦਿੱਲੀ ਸਰਕਾਰ ਦੇ ਕਥਿਤ ਸਿਹਤ ਘੁਟਾਲੇ ਦੇ ਖ਼ਿਲਾਫ਼ ‘ਆਪ’ ਵਲੋਂ ਵਿਰੋਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।