31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

2 ਨਸ਼ਾ ਤਸਕਰ ਕਾਬੂ 9 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਅਜੀਤ ਡੈਸਕ 06-07-2026

ਆਦਮਪੁਰ, 5 ਜੁਲਾਈ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ ਅਧੀਨ ਆਉਂਦੀ ਪੁਲਿਸ ਚੌਕੀ ਅਲਾਵਲਪੁਰ ਦੀ ਪੁਲਿਸ ਟੀਮ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਿਲ ਕਰਦਿਆਂ 2 ਨਸ਼ਾ ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਸ਼ਪਾਲ ਸਿੰਘ ਉਰਫ਼ ਛੋਟੂ ਪੁੱਤਰ ਨਿਰੰਜਨ ਦਾਸ ਤੇ ਕੁਲਵੀਰ ਰਾਮ ਉਰਫ਼ ਮੰਨੂ ਪੁੱਤਰ ਗੁਰਦੀਪ ਚੰਦ, ਦੋਵੇਂ ਵਾਸੀ ਪਿੰਡ ਚੋਮੋਂ, ਥਾਣਾ ਆਦਮਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਕੋਲੋਂ 9 ਗਰਾਮ ਹੈਰੋਇਨ ਤੇ 20 ਖੁੱਲ੍ਹੀਆਂ ਸੰਤਰੀ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਅਲਾਵਲਪੁਰ ਚੌਕੀ ਦੇ ਇੰਚਾਰਜ ਐਸ. ਆਈ. ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ਾਹਪੁਰ-ਅਰਜਨਵਾਲ ਚੌਕ ਬਾਹਦ ਰਕਬਾ ਅਲਾਵਲਪੁਰ ਕੋਲ ਪਹੁੰਚੀ, ਤਾਂ ਸਾਹਮਣੇ ਤੋਂ 2 ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਸਾਹਮਣੇ ਪੁਲਿਸ ਦੀ ਗੱਡੀ ਦੇਖ ਕੇ ਦੋਵੇਂ ਨੌਜਵਾਨ ਇਕਦਮ ਘਬਰਾ ਗਏ ਅਤੇ ਪਿੱਛੇ ਨੂੰ ਮੁੜਨ ਲੱਗੇ। ਸ਼ੱਕ ਪੈਣ ‘ਤੇ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।ਪੁਲਿਸ ਪਾਰਟੀ ਵਲੋਂ ਪਿੱਛਾ ਕੀਤੇ ਜਾਣ ਦੌਰਾਨ ਦੋਵਾਂ ਮੁਲਜ਼ਮਾਂ ਨੇ ਆਪਣੀਆਂ ਕੈਪਰੀ ਤੇ ਪੈਂਟ ਦੀਆਂ ਜੇਬਾਂ ਵਿਚੋਂ ਕਾਲੇ ਰੰਗ ਦੇ ਮੋਮੀ (ਪਲਾਸਟਿਕ) ਲਿਫ਼ਾਫ਼ੇ ਬਰਾਮਦ ਕੀਤੇ, ਜਿਨ੍ਹਾਂ ਵਿਚ ਜਾਂਚ ਕੀਤੀ ਗਈ ਤਾਂ ਰਸ਼ਪਾਲ ਸਿੰਘ ਉਰਫ਼ ਛੋਟੂ ਵਲੋਂ ਸੁੱਟੇ ਲਿਫ਼ਾਫ਼ੇ ਵਿਚੋਂ 9 ਗਰਾਮ ਹੈਰੋਇਨ ਤੇ ਕੁਲਵੀਰ ਰਾਮ ਉਰਫ਼ ਮੰਨੂ ਦੇ ਲਿਫ਼ਾਫ਼ੇ ਵਿਚੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਆਦਮਪੁਰ ਵਿਖੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਮੁੱਖ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਬੰਬੇ ਹਾਈ ਕੋਰਟ ਦਾ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਛੋਟ ਬਰਕਰਾਰ ਰੱਖਣ ਦਾ ਫ਼ੈਸਲਾ ਸ਼ਲਾਘਾਯੋਗ-ਰਾਮ ਸਿੰਘ ‘ਬੰਬੇ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।