31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਰਨਾ ਦੀ ਅਗਵਾਈ ’ਚ ਮੀਟਿੰਗ ਦੌਰਾਨ ਗੁਰਦੁਆਰਾ ਚੋਣਾਂ ਸਮੇਤ ਹੋਰਨਾ ਮੁੱਦਿਆਂ ’ਤੇ ਚਰਚਾ

ਅਜੀਤ ਡੈਸਕ 06-07-2026

ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਦਲ ਦੀ ਇੱਕ ਮੀਟਿੰਗ ਪਾਰਟੀ ਦਫ਼ਤਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਕਈ ਪੰਥਕ ਮੁੱਦਿਆਂ ਸਮੇਤ ਦਿੱਲੀ ਵਿਚ ਵੋਟਰ ਸੂਚੀ ਸਬੰਧੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ(ਐੱਸ.ਆਈ.ਆਰ.) ਬਾਰੇ ਵੀ ਚਰਚਾ ਕੀਤੀ ਗਈ । ਸਰਨਾ ਦੀ ਅਗਵਾਈ ਵਿਚ ਕੀਤੀ ਗਈ ਇਸ ਮੀਟਿੰਗ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਆਗੂ ਪ੍ਰਿਤਪਾਲ ਸਿੰਘ ਕਪੂਰ, ਡਾ. ਪਰਮਿੰਦਰਪਾਲ ਸਿੰਘ,ਪਰਮਜੀਤ ਸਿੰਘ ‘ਵੀਰਜੀ’,ਅਮਰੀਕ ਸਿੰਘ ਵਿਕਾਸਪੁਰੀ ਸਮੇਤ ਹੋਰਨਾ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ, ਹਾਲਾਂਕਿ ਚੋਣਾਂ ਸਬੰਧੀ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ ਪਰ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਗੁਰਦੁਆਰਾ ਚੋਣਾਂ ਨੇੜਲੇ ਭਵਿੱਖ ’ਚ ਹੋਣ ਦੀ ਆਸ ਜਤਾਈ ਗਈ । ਸਰਨਾ ਤੇ ਜੀ.ਕੇ. ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਦੇ ਭ੍ਰਿਸ਼ਟਾਚਾਰ ਅਤੇ ਮਾੜੀ ਕਾਰਜਸ਼ੈਲੀ ਤੋਂ ਦਿੱਲੀ ਦੀਆਂ ਸੰਗਤਾਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀਆਂ ਹਨ । ਪਰ ਫਿਰ ਵੀ ਇਨ੍ਹਾਂ ਦੀਆਂ ਨਾਕਾਮੀਆਂ ਨੂੰ ਸੰਗਤਾਂ ਤਕ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ । ਇਸ ਦੌਰਾਨ ਗੁਰਦੁਆਰਾ ਚੋਣਾਂ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਗਈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਛੇਤੀ ਹੀ ਹਰ ਇਲਾਕੇ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ । ਮੀਟਿੰਗ ਦੌਰਾਨ ਦਿੱਲੀ ਵਿਚ ਚੱਲ ਰਹੀ ਐੱਸ.ਆਈ.ਆਰ. ਬਾਰੇ ਚਰਚਾ ਕਰਦੇ ਹੋਏ ਸੁਝਾਅ ਦਿੱਤਾ ਗਿਆ ਕਿ ਆਫ਼ਲਾਈਨ ਫਾਰਮ ਤੋਂ ਇਲਾਵਾ ਆਨਲਾਈਨ ਫਾਰਮ ਵੀ ਜ਼ਰੂਰ ਜਮਾਂ ਕਰਵਾਏ ਜਾਣ ਤਾਂਕਿ ਕਿਸੇ ਵੀ ਕਾਰਨ ਆਨਲਾਈਨ ਫਾਰਮ ਜਮਾਂ ਨਾ ਹੋਣ ਦੀ ਸਥਿਤੀ ’ਚ ਆਨਲਾਈਨ ਫਾਰਮ ਜਮਾਂ ਹੋਣ ਕਾਰਨ ਵੋਟ ਨਾ ਕੱਟੀ ਜਾ ਸਕੇ ।

ਪਿਛਲੀ ਖ਼ਬਰ 7 ਜੁਲਾਈ ਨੂੰ ਹੋਵੇਗਾ ਚੌਥਾ ਸ਼੍ਰੀ ਸ਼ਿਆਮ ਬਾਬਾ ਜੀ ਦਾ ਵਿਸ਼ਾਲ ਸੰਕੀਰਤਨ ਅਗਲੀ ਖ਼ਬਰ ਰਤੀਆ ਸਬ-ਡਵੀਜ਼ਨ ਦੇ ਹੜੋਲੀ ਪਿੰਡ ’ਚ ਨਾਗਪੁਰ ਬਲਾਕ ਕਾਂਗਰਸ ਕਮੇਟੀ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।