10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪੁਲਿਸ ਨੇ ਗੁੰਮ ਅਤੇ ਚੋਰੀ ਹੋਏ 209 ਮੋਬਾਈਲ ਬਰਾਮਦ ਕਰਕੇ 161 ਮੋਬਾਈਲ ਮਾਲਕਾਂ ਦੇ ਹਵਾਲੇ ਕੀਤੇ

ਅਜੀਤ ਡੈਸਕ 21-06-2026
ਨਵੀਂ ਦਿੱਲੀ, 20 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਇਕ ਆਪਣੇ ਤੌਰ ’ਤੇ ‘ਸੰਚਾਲਨ ਵਿਸ਼ਵਾਸ’ ਯੋਜਨਾ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਯੋਜਨਾ ਦੇ ਅਧੀਨ ਪੁਲਿਸ ਨੇ ਕੰਮ ਕਰਦੇ ਹੋਏ 209 ਮੋਬਾਈਲ ਜੋ ਚੋਰੀ ਜਾਂ ਫਿਰ ਗੁੰਮ ਹੋ ਗਏ ਸਨ, ਇਨ੍ਹਾਂ ਦੇ ਵਿਚੋਂ 161 ਮੋਬਾਈਲ ਉਨ੍ਹਾਂ ਦੇ ਮਾਲਕਾਂ ਤੱਕ ਸਹੀ ਢੰਗ ਨਾਲ ਭੇਜ ਕੇ ਇਕ ਚੰਗਾ ਕਦਮ ਉਠਾਇਆ ਹੈ, ਜਿਸ ਦੀ ਪ੍ਰਸੰਸਾ ਪੁਲਿਸ ਅਧਿਕਾਰੀ ਅਤੇ ਲੋਕ ਕਰ ਰਹੇ ਹਨ। ਇਸ ਪ੍ਰਤੀ ਪੁਲਿਸ ਨੇ ਤਕਨੀਕੀ ਨਿਗਰਾਨੀ, ਖੇਤਰ ਤਸ਼ਦੀਕ ਅਤੇ ਹੋਰ ਯਤਨਾਂ ਸਦਕਾ ਇਹ ਮੋਬਾਈਲ ਫ਼ੋਨ ਬਰਾਮਦ ਕੀਤੇ। ਇਸ ਯੋਜਨਾ ਪ੍ਰਤੀ ਪ੍ਰੀਤ ਵਿਹਾਰ ਸਬ ਡਵੀਜ਼ਨ, ਮਧੂ ਵਿਹਾਰ ਸਬ ਡਵੀਜ਼ਨ, ਮਯੂਰ ਵਿਹਾਰ ਸਬ ਡਵੀਜ਼ਨ, ਕਲਿਆਣਪੁਰੀ ਸਬ ਡਵੀਜ਼ਨ, ਅਸ਼ੋਕ ਨਗਰ ਸਬ ਡਵੀਜ਼ਨ ਆਦਿ ਵਿਚ ਪ੍ਰੋਗਰਾਮ ਕਰਕੇ ਮੋਬਾਈਲਾਂ ਦੇ ਮਾਲਕਾਂ ਨੂੰ ਬੁਲਾ ਕੇ ਮੋਬਾਈਲ ਸਪੁਰਦ ਕੀਤੇ ਗਏ। ਬਾਕੀ ਜੋ ਮੋਬਾਈਲ ਰਹਿ ਗਏ ਹਨ, ਉਨ੍ਹਾਂ ਦੇ ਸਹੀ ਮਾਲਕ ਪਤਾ ਲੱਗਣ ’ਤੇ ਉਹ ਵੀ ਉਨ੍ਹਾਂ ਦੇ ਸਪੁਰਦ ਕੀਤੇ ਜਾਣਗੇ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨਾਲ ਪੁਲਿਸ ਦੇ ਮਾੜੇ ਸਲੂਕ ’ਤੇ ਜਤਾਈ ਚਿੰਤਾ ਅਗਲੀ ਖ਼ਬਰ ਉੱਤਰਾਖੰਡ ਵਿਖੇ ਸਿੱਖ ਸ਼ਰਧਾਲੂਆਂ ’ਤੇ ਹਮਲੇ ਦੇ ਮਾਮਲੇ ’ਚ ਵਫ਼ਦ ਭੇਜੇਗੀ ਦਿੱਲੀ ਕਮੇਟੀ-ਕਾਲਕਾ, ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।