10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਤੱਤੀ ਤਵੀ ਅਤੇ ਉਬਲਦੀ ਦੇਗ ’ਚ ਵੀ ਗੁਰੂ ਸਾਹਿਬ ਨੇ ਖਿੜੇ ਮੱਥੇ ਮੰਨਿਆ ‘ਰੱਬ ਦਾ ਭਾਣਾ’-ਰਾਮ ਸਿੰਘ ‘ਬੰਬੇ’

ਅਜੀਤ ਡੈਸਕ 21-06-2026
ਨਵੀਂ ਦਿੱਲੀ,20 ਜੂਨ (ਜਗਤਾਰ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਨੂੰ ਜ਼ੁਲਮ ਅਤੇ ਅਨਿਆਂ ਦੇ ਮੂਹਰੇ ਨਾ ਝੁੱਕਣ,ਸੱਚ ਦੇ ਮਾਰਗ ‘ਤੇ ਡਟੇ ਰਹਿਣ ਅਤੇ ਮਨੁੱਖਤਾ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਦੀ ਪ੍ਰੇਰਣਾ ਦਿੱਤੀ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੁਜਰਾਤ,ਕਰਨਾਟਕ ਤੇ ਗੋਆ ਦੇ ਆਨਰੇਰੀ ਇੰਚਾਰਜ ਗੁਰਦੁਆਰਾ ਰਾਮ ਸਿੰਘ ‘ਬੰਬੇ’ (ਮੁਖੀ ਯੂਨਾਈਟਿਡ ਸਿੰਘ ਸਭਾ ਫਾਂਊਡੇਸ਼ਨ) ਨੇ ਸ਼੍ਰੀ ਗੁਰੂ ਸਿੰਘ ਸਭਾ ਬੇਤਿਮ ਗੋਆ ਵਿਖੇ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਦੌਰਾਨ ਕੀਤਾ । ਗੁਰੂ ਸਾਹਿਬ ਦੀ ਸ਼ਹਾਦਤ ਨਾਲ ਜੁੜੀ ਇਤਿਹਾਸਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਤੱਤੀ ਤਵੀ ਅਤੇ ਉਬਲਦੀ ਦੇਗ ਵਿਚ ਵੀ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਭਾਣਾ ਖਿੜੇ ਮੱਥੇ ਮੰਨਿਆ। ਇਸ ਲਈ ਸਾਨੂੰ ਵੀ ਗੁਰੂ ਸਾਹਿਬ ਤੋਂ ਪ੍ਰੇਰਣਾ ਲੈਂਦੇ ਹੋਏ ਮੁਸ਼ਕਲ ਸਮੇਂ ਵਿਚ ਹੌਸਲਾ ਨਹੀਂ ਛੱਡਣਾ ਚਾਹੀਦਾ ਅਤੇ ਲਾਸਾਨੀ ਕੁਰਬਾਨੀ ਤੋਂ ਸੇਧ ਲੈ ਕੇ ਆਪਣੇ ਜੀਵਨ ਵਿਚ ਸਬਰ,ਸ਼ਾਂਤੀ ਤੇ ਨਿਡਰਤਾ ਨੂੰ ਅਪਨਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ । ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ‘ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਨੁੱਖਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਰਾਹ ਦਸੇਰਾ ਹੈ ਜਿਸ ‘ਤੇ ਚੱਲ ਕੇ ਅਸੀਂ ਆਪਣੇ ਧਰਮ ਦੇ ਸੁਨਹਿਰੀ ਅਸੂਲਾਂ ਦੀ ਖ਼ਾਤਰ ਜਬਰ ਜੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਹੈ।ਰਾਮ ਸਿੰਘ ‘ਬੰਬੇ’ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਆਪ ਕੁਰਬਾਨ ਕਰਕੇ ਵੀ ਸਭ ਦਾ ਭਲਾ ਮੰਗਿਆ ਅਤੇ ਸਾਨੂੰ ਵੀ ਆਪਣੇ ਆਸ-ਪਾਸ ਦੇ ਲੋਕਾਂ ਦੀ ਭਲਾਈ ਅਤੇ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਦਾ ਰਾਹ ਵਿਖਾਇਆ।
ਪਿਛਲੀ ਖ਼ਬਰ ਉੱਤਰਾਖੰਡ ਵਿਖੇ ਸਿੱਖ ਸ਼ਰਧਾਲੂਆਂ ’ਤੇ ਹਮਲੇ ਦੇ ਮਾਮਲੇ ’ਚ ਵਫ਼ਦ ਭੇਜੇਗੀ ਦਿੱਲੀ ਕਮੇਟੀ-ਕਾਲਕਾ, ਕਾਹਲੋਂ ਅਗਲੀ ਖ਼ਬਰ ਸਿਰਸਾ ਵਿਚ 10 ਲੱਖ ਤੋਂ ਵੱਧ ਵੋਟਰ, 996 ਬੀ.ਐਲ.� ਕਰ ਰਹੇ ਹਨ ਵਿਸ਼ੇਸ਼ ਸੋਧ ਕਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।