19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਵਾਮੀ ਦਿਆਨੰਦ ਮਾਰਗ ’ਤੇ ਲੱਗੇ ਮਲਬੇ ਦੇ ਢੇਰ ਆਵਾਜਾਈ ਵਿਚ ਪੈ ਰਿਹੈ ਵਿਘਨ

ਅਜੀਤ ਡੈਸਕ 19-06-2026
ਨਵੀਂ ਦਿੱਲੀ, 18 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਇਲਾਕੇ ਕੜਕੜਡੂੰਮਾ ਦੀ ਲਾਲ ਬੱਤੀ ਤੋਂ ਲੈ ਕੇ ਆਈ.ਪੀ. ਐਕਸਟੈਂਸ਼ਨ ਤੱਕ ਸਵਾਮੀ ਦਿਆਨੰਦ ਮਾਰਗ ’ਤੇ ਮਲਬੇ ਦੇ ਢੇਰ ਲੱਗੇ ਪਏ ਹਨ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਣ ’ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਮਾਮਲੇ ਪ੍ਰਤੀ ਨਗਰ ਨਿਗਮ ਅਤੇ ਦਿੱਲੀ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਇਹ ਮਲਬਾ ਕੌਣ ਸੜਕ ’ਤੇ ਸੁੱਟ ਰਿਹਾ ਹੈ, ਇਸ ਬਾਰੇ ਵੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਇਹ ਜ਼ਰੂਰ ਹੈ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਇਹ ਮਲਬਾ ਰਾਤ ਦੇ ਸਮੇਂ ਸੁੱਟਿਆ ਜਾਂਦਾ ਹੈ ਅਤੇ ਸੁੱਟਣ ਵਾਲਾ ਕਦੇ ਫੜਿਆ ਹੀ ਨਹੀਂ ਜਾਂਦਾ। ਹਾਲਾਂਕਿ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਵੀ ਜਾਰੀ ਰਹਿੰਦੀ ਹੈ ਅਤੇ ਫਿਰ ਮਲਬਾ ਕੌਣ ਸੁੱਟਦਾ ਹੈ। ਆਉਣ-ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਅਤੇ ਦਿੱਲੀ ਸਰਕਾਰ ਨੂੰ ਇਸ ਮਾਮਲੇ ਪ੍ਰਤੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਇਹ ਸਾਰੀ ਸੜਕ ਹੀ ਮਲਬੇ ਨਾਲ ਭਰ ਜਾਵੇਗੀ ਅਤੇ ਆਵਾਜਾਈ ਹੀ ਠੱਪ ਹੋ ਜਾਵੇਗੀ।
ਪਿਛਲੀ ਖ਼ਬਰ ਤਣਾਅ ਮੁਕਤ ਸਿੱਖਿਆ ਦੇ ਪ੍ਰੇਰਨਾਦਾਇਕ ਲੇਖ ਸੰਗ੍ਰਹਿ ਡਿਪਟੀ ਕਮਿਸ਼ਨਰ ਵਲੋਂ ਲੋਕ ਅਰਪਣ ਅਗਲੀ ਖ਼ਬਰ ਵੀਡੀਓ ਦੀ ਪ੍ਰਮਾਣਿਕਤਾ ਤੋਂ ਬਾਅਦ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਗੁਨਾਹ ਕਬੂਲ ਕਰੇ ਭਗਵੰਤ ਮਾਨ-ਪਰਮਜੀਤ ਸਿੰਘ ‘ਵੀਰ ਜੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।