ਨਵੀਂ ਦਿੱਲੀ,14 ਜੂਨ (ਜਗਤਾਰ ਸਿੰਘ)-ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਐਤਵਾਰ ਸਵੇਰੇ ਇੱਕ ਰੈਸਟੋਰੈਂਟ ਅਤੇ ਨਾਲ ਜੁੜੀ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ¢ ਅੱਗ ਇੰਨੀ ਭਿਆਨਕ ਸੀ ਕਿ ਤਿੰਨ ਵਪਾਰਕ ਐਲਪੀਜੀ ਸਿਲੰਡਰ ਫੱਟ ਗਏ¢ ਹਾਲਾਂਕਿ ਫਾਇਰ ਬਿ੍ਗੇਡ ਦਸਤੇ ਵੱਲੋਂ ਤੇਜੀ ਨਾਲ ਬਚਾਅ ਕਾਰਜ ਚਲਾਇਆ ਅਤੇ ਦੂਜੀ ਮੰਜ਼ਿਲ 'ਤੇ ਫਸੀ ਇੱਕ ਬਜ਼ੁਰਗ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ ¢ ਇਹ ਘਟਨਾ ਕਾਲਕਾਜੀ ਤੋਂ ਗੋਵਿੰਦਪੁਰੀ ਫਲਾਈਓਵਰ ਦੇ ਨੇੜੇ ਸਥਿਤ ਰੈਸਟੋਰੈਂਟ ਵਿਚ ਵਾਪਰੀ ¢ ਸਵੇਰੇ 4:45 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਫਾਇਰ ਸਰਵਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ¢ ਸ਼ੁਰੂ ਵਿਚ ਅੱਗ ਬੁਝਾਉਣ ਵਾਸਤੇ 6 ਗੱਡੀਆਂ ਭੇਜੀਆਂ ਗਈਆਂ ਪਰ ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਅਦ ਵਿਚ ਹੋਰ ਗੱਡੀਆਂ ਭੇਜੀਆਂ ਗਈਆਂ ¢ ਅੱਗ ਬੁਝਾਊ ਅਧਿਕਾਰੀਆਂ ਦੇ ਅਨੁਸਾਰ ਅੱਗ ਬੇਸਮੈਂਟ, ਗਰਾਊਾਡ ਫਲੋਰ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਫੈਲ ਗਈ ¢ ਤੀਜੀ ਮੰਜ਼ਿਲ ਦੀ ਛੱਤ 'ਤੇ ਸਥਿਤ ਅਸਥਾਈ ਢਾਂਚੇ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ¢ ਅੱਗ ਦੌਰਾਨ ਤਿੰਨ ਵਪਾਰਕ ਐਲਪੀਜੀ ਸਿਲੰਡਰਾਂ ਦੇ ਧਮਾਕੇ ਨਾਲ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ ¢ ਅੱਗ ਦੌਰਾਨ 70 ਸਾਲ ਦੀ ਉਮਰ ਦੀ ਇੱਕ ਬਜ਼ੁਰਗ ਔਰਤ, ਸੀਤਾ ਦੇਵੀ ਦੂਜੀ ਮੰਜ਼ਿਲ 'ਤੇ ਫਸ ਗਈ ¢ ਦਿੱਲੀ ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਬਚਾਅ ਕਾਰਜ ਚਲਾਇਆ ਅਤੇ ਸੀਤਾ ਦੇਵੀ ਨੂੰ ਸੁਰੱਖਿਅਤ ਬਾਹਰ ਕੱਢਿਆ¢