19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਾਜਧਾਨੀ ਵਿਚ '100 ਆਕਸੀਜਨ ਪਾਰਕ' ਬਣਾਏਗੀ ਦਿੱਲੀ ਸਰਕਾਰ- ਰੇਖਾ ਗੁਪਤਾ

ਅਜੀਤ ਡੈਸਕ 23-05-2026
ਨਵੀਂ ਦਿੱਲੀ,22 ਮਈ (ਜਗਤਾਰ ਸਿੰਘ)- ਦਿੱਲੀ ਸਰਕਾਰ ਰਾਜਧਾਨੀ ਦੇ ਮੌਸਮ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਦੀਆਂ ਦਿੱਕਤਾਂ ਦਾ ਟਾਕਰਾ ਕਰਨ ਲਈ '100 ਆਕਸੀਜਨ ਪਾਰਕ' ਬਣਾਉਣ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ ¢ ਅਜਿਹੀਆਂ ਪਾਰਕਾਂ ਵਿਚ ਸੰਘਣੇ ਰੁਖ਼ ਹੋਣਗੇ ¢ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਉੱਤਰੀ ਦਿੱਲੀ ਦੇ ਬੁਰਾੜੀ ਸਥਿਤ ਮੁਖਮੇਲਪੁਰ ਪਿੰਡ ਵਿਚ 3 ਏਕੜ ਜ਼ਮੀਨ 'ਤੇ ਬਣਨ ਵਾਲੇ ਇੱਕ ਪਾਰਕ ਦੀ ਨੀਂਹ ਰੱਖਦੇ ਹੋਏ ਉਪਰੋਕਤ ਐਲਾਨ ਕੀਤਾ ¢ ਉਨ੍ਹਾਂ ਕਿਹਾ ਕਿ ਇਹ ਦਿੱਲੀ ਵਿਚ ਆਪਣੀ ਤਰ੍ਹਾਂ ਦਾ ਅਜਿਹਾ ਪਹਿਲਾ ਪਾਰਕ ਹੋਏਗਾ ¢ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਕਈ ਸਾਲਾਂ ਤੱਕ ਇਕ ਗੈਸ ਚੈਂਬਰ ਬਣੀ ਰਹੀ ਪਰ ਕਿਸੇ ਨੇ ਵੀ ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਪਟਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ¢ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਿਛਲੇ ਇੱਕ ਸਾਲ ਤੋਂ ਪ੍ਰਦੂਸ਼ਣ ਨਾਲ ਲੜਨ ਦੇ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਪਾਰਕਾਂ ਦੀ ਸਥਾਪਨਾ ਵੀ ਉਸੇ ਪਹਿਲ ਦਾ ਇੱਕ ਹਿੱਸਾ ਹੈ ¢ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਪਾਰਕਾਂ ਵਿਚ ਫਲ਼ ਅਤੇ ਸੰਘਣੀ ਛਾਂ ਵਾਲੇ ਰੁਖ਼ ਲਗਾਏ ਜਾਣਗੇ ¢ ਇਹ ਰੁਖ਼ ਆਕਸੀਜਨ ਤਾਂ ਮੁਹੱਈਆ ਕਰਾਉਣਗੇ ਹੀ ,ਇਸ ਦੇ ਨਾਲ ਹੀ ਪੰਛੀਆਂ ਨੂੰ ਵੀ ਆਸਰਾ ਦੇਣਗੇ ¢
ਪਿਛਲੀ ਖ਼ਬਰ ਪੁਲਿਸ ਨੇ ਖੁਜਲੀ ਗਰੋਹ ਦੇ 6 ਲੁਟੇਰੇ ਕੀਤੇ ਕਾਬੂ ਅਗਲੀ ਖ਼ਬਰ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।