13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡਾ. ਮਨਮੋਹਨ ਦੀ ਪੁਸਤਕ 'ਤੇ ਹੋਈ ਵਿਚਾਰ ਚਰਚਾ

ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਦਨ ਵਲੋਂ ਡਾ. ਮਨਮੋਹਨ ਦੀ ਪੁਸਤਕ 'ਮਨ ਪੰਖੀ ਭਇਓ' 'ਤੇ ਵਿਚਾਰ ਚਰਚਾ ਕੀਤੀ ਗਈ | ਪ੍ਰੋਗਰਾਮ ਦੇ ਸ਼ੁਰੂ ਵਿਚ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਸਭ ਦਾ ਸੁਆਗਤ ਕਰਦੇ ਹੋਏ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ | ਹਰਮਨਗੀਤ ਕੌਰ ਨੇ ਬੁਲਾਰਿਆਂ ਦੀ ਜਾਣ-ਪਹਿਚਾਣ ਕਰਵਾਈ | ਡਾ. ਰਵੀ ਰਵਿੰਦਰ ਨੇ ਇਸ ਪੁਸਤਕ ਨੂੰ 20ਵੀਂ ਸਦੀ ਦੇ ਪਹਿਲੇ ਅੱਧ ਨੂੰ ਚਿਤਰ ਦੀ ਅਜਿਹੀ ਗਿਆਨਾਤਮਿਕ ਸਿਰਜਣਾ ਕਿਹਾ ਜਿਸ ਵਿਚ ਦਰਸ਼ਨ, ਸਾਹਿਤ, ਇਤਿਹਾਸ ਤੇ ਸਮਾਜਿਕਤਾ ਦੇ ਤੱਤਾਂ ਦਾ ਸੁਯੋਗ ਨਿਭਾਓ ਹੋਇਆ ਹੈ | ਡਾ. ਬਲਜਿੰਦਰ ਨਸਰਾਲੀ ਨੇ ਇਸ ਨਾਵਲ ਨੂੰ ਜੀਵੰਤ ਇਤਿਹਾਸ ਦੇ ਫਲਸਫੇ ਦਾ ਅਜਿਹਾ ਗੁਲਦਸਤਾ ਕਿਹਾ, ਜਿਸ ਦੀ ਕਹਾਣੀ ਮੁੱਖ ਪਾਤਰ 'ਬੋਧੇ' ਦੁਆਰਾ ਘੁੰਮਦੀ ਹੈ, ਜੋ ਗੁਰਬਾਣੀ ਤੋਂ ਸੇਧ ਲੈਂਦਾ ਹੈ ਪਰ ਅਖੀਰ ਵਿਚ ਵੰਡ ਦੀ ਤਰਾਸਦੀ ਦਾ ਸ਼ਿਕਾਰ ਹੋ ਜਾਂਦਾ ਹੈ | ਡਾ. ਮਨਮੋਹਨ ਨੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕਿਹਾ ਕਿ ਇਹ ਨਾਵਲ 'ਬੋਧੇ' ਦੀ ਕਹਾਣੀ ਰਾਹੀਂ ਉਸ ਵੇਲੇ ਦੇ ਇਤਿਹਾਸ ਤੇ ਗੁਰਮਤਿ ਚੇਤਨਾ ਨੂੰ ਗਲਪ ਰਾਹੀਂ ਸਮਝਣ ਦਾ ਉਪਰਾਲਾ ਹੈ | ਅਖੀਰ ਵਿਚ ਸਵਾਲ-ਜਵਾਬ ਤੋਂ ਬਾਅਦ ਡਾ. ਕਿਰਨਜੀਤ ਸੇਠੀ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਡਾ. ਜਸਵਿੰਦਰ ਸਿੰਘ, ਪਰਮਪਾਲ ਸਿੰਘ ਸੋਢੀ, ਕੇਸਰਾ ਰਾਮ, ਡਾ. ਹਰਮੀਤ ਸਿੰਘ, ਡਾ. ਮਨਜੀਤ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ |
ਪਿਛਲੀ ਖ਼ਬਰ ਸਰਵ ਸਮਾਜ ਸਭਾ ਵਲੋਂ ਖ਼ੁਸ਼ੀ ਦੇ ਮੌਕਿਆਂ 'ਤੇ ਦਿੱਤੇ ਜਾਣ ਵਾਲੇ ਵਧਾਈ ਤੋਹਫ਼ਿਆਂ ਦੀ ਰਕਮ ਨਿਰਧਾਰਿਤ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸਫ਼ਦਰਜੰਗ ਹਸਪਤਾਲ 'ਚ ਲੱਗੇਗੀ ਬਰੇਕੀਥੇਰੇਪੀ ਮਸ਼ੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।